ਵਿਚ ੪੫੦ ਦੇ ਕਰੀਬ ਗਊਆਂ ਮੌਜੂਦ ਹਨ। ਆਪ ਜੀ ਦੀ ਇਸ ਕਾਇਮ ਕੀਤੀ ਗਊਸ਼ਾਲਾ ਨੂੰ ਵੇਖਕੇ ਸ਼ਹਿਰ ਵਿਚ ਹੁਣ ਕਈ ਗਊਸ਼ਾਲਾਂ ਖੁੱਲ੍ਹ ਗਈਆਂ ਹਨ, ਜਿਨ੍ਹਾਂ ਦੇ ਸਿਰਾਂ ਤੇ ਧਨੀ ਤੇ ਕਮੇਟੀਆਂ ਦਾ ਹੱਥ ਹੈ, ਪਰ ਬੀਮਾਰ ਤੇ ਬ੍ਰਿਧਾਂ ਗਊਆਂ ਦੀ ਪਾਲਣਾ ਦਾ ਜਿੰਨਾਂ ਸੁਹਣਾ ਇਥੋਂ ਦਾ ਪ੍ਰਬੰਧ ਹੈ, ਬਹੁਤ ਘੱਟ ਗਊਸ਼ਾਲਾਂ ਵਿਚ ਦਿੱਸੇਗਾ। ਇਨ੍ਹਾਂ ਦੀ ਇਸ ਚਲਾਈ ਲਹਿਰ ਨਾਲ ਹਜ਼ਾਰਾਂ ਦੁਖੀ ਤੇ ਭੁੱਖੇ ਜੀਆਂ ਜੰਤਾਂ ਦੇ ਕਸ਼ਟ ਨਿਵਿਰਤ ਹੋ ਰਹੇ ਹਨ।
ਸ਼ਹਿਰ ਦੇ ਵਿਚ ਗਊਆਂ ਦੀਆਂ ਵੱਛੀਆਂ ਦੀ ਪਾਲਣਾ ਹੁੰਦੀ ਹੈ, ਪਰ ਵੱਛਿਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਕੱਟਿਆਂ ਦਾ ਹਾਲ ਹੈ, ਜਿਸ ਤੋਂ ਉਨ੍ਹਾਂ ਨੂੰ ਚੋਣ ਲੱਗਿਆਂ ਕਾਫੀ ਦੁੱਧ ਨਹੀਂ ਦਿਤਾ ਜਾਂਦਾ ਤੇ ਤਸੀਹੇ ਪਾਕੇ ਉਹ ਮਰ ਜਾਂਦੇ ਹਨ। ਛੋਟੇ ਛੋਟੇ ਵੱਛੇ ਇਸ ਗਊਸ਼ਾਲਾ ਵਿਚ ਲੈ ਲਏ ਜਾਂਦੇ ਹਨ ਤੇ ਇਸੇ ਤਰ੍ਹਾਂ ਕੱਟਿਆਂ ਦੀ ਪਾਲਣਾ ਭੀ ਹਮਦਰਦੀ ਨਾਲ ਇੱਥੇ ਹੁੰਦੀ ਹੈ।
੫. ਦੁਕਾਨ ਤੇ ਛਬੀਲ-
ਅਸੀਂ ਪਿਛੇ ਦੱਸ ਆਏ ਹਾਂ ਕਿ ਆਪਣੇ ਜੀਵਨ ਦੇ ਆਰੰਭ ਵਿਚ ਸੰਤ ਸੁਵਾਇਆ ਸਿੰਘ ਜੀ ਨੇ ਬਾਬਾ ਅਟੱਲ ਰਾਏ ਜੀ ਦੇ ਗੁਰਦਵਾਰੇ ਪਾਸ ਇਕ ਦੁਕਾਨ ਖੋਹਲੀ ਸੀ, ਆਪ ਕੰਘੇ ਘੜਿਆ ਕਰਦੇ ਸੀ। ਜੇ ਕੋਈ ਲੋੜਵੰਦ ਆ ਜਾਂਦਾ ਤਾਂ ਉਸ ਨੂੰ ਕੰਘੇ ਮੁਫਤ ਭੀ ਦੇ ਦਿੰਦੇ ਸਨ। ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤ੍ਰਾ ਕਰਨ ਵਾਲੇ ਕਈ ਸਿੰਘ ਉਹਨਾਂ ਦੀ ਦੁਕਾਨ ਤੇ ਜੋੜੇ ਰੱਖ ਦਿਤਾ ਕਰਦੇ ਸਨ। ਆਪ ਜੋੜਿਆਂ ਨੂੰ ਬਸਤਰਾਂ ਨਾਲ ਚੰਗੀ ਤਰ੍ਹਾਂ ਝਾੜ ਦੇਂਦੇ ਸਨ ਤੇ ਸਖਤ ਜੋੜਿਆਂ ਨਰਮ ਕਰਨ ਵਾਸਤੇ ਆਪ ਨੇ ਤੇਲ ਬੀ ਰੱਖਿਆ ਹੋਇਆ ਹੁੰਦਾ ਸੀ, ਜਿਸ ਦੇ ਨਾਲ ਜੋੜੇ ਚੋਪੜ ਦਿਤਾ ਕਰਦੇ ਸਨ। ਆਪ ਦੀ ਦੁਕਾਨ ਕੁਛ ਘੰਟਿਆਂ ਲਈ ਹੁੰਦੀ ਸੀ। ਆਪ ਦਾ ਗਰਮੀਆਂ ਤੇ ਸਰਦੀਆਂ ਵਿਚ ਸਵੇਰ ਤੇ ਸੰਧਿਆ ਦਾ ਬਹੁਤ ਸਮਾਂ ਸ੍ਰੀ ਦਰਬਾਰ ਸਾਹਿਬ ਹੀ ਬੀਤਦਾ
-੯੦-