ਬੀ ਰੱਖ ਲੈਂਦੇ ਸਨ। ਜਿਹੜਾ ਕਮਜ਼ੋਰ, ਬੁੱਢਾ, ਬੀਮਾਰ ਆਦਿਕ ਚੱਲ ਨਾ ਸਕਣ ਕਰਕੇ ਰਾਹ ਵਿਚ ਰਹਿ ਜਾਏ ਉਸ ਨੂੰ ਵੀ ਬਿਠਾ ਲੈਂਦੇ ਸੀ। ਰਾਹ ਵਿਚ ਤੁਰਦਿਆਂ ਤੇ ਜਿੱਥੇ ਪੜਾਉ ਹੋਵੇ ਉਥੇ ਜਲ ਦੀ ਸੇਵਾ ਕਰਦੇ ਰਹਿੰਦੇ ਸਨ। ਨਨਕਾਣਾ ਸਾਹਿਬ ਆਦਿਕ ਅਸਥਾਨਾਂ ਤੇ ਕਈ ਵੇਰ ਸੰਗਤਾਂ ਨੂੰ ਜਲ ਛਕਾਉਂਦਿਆਂ ਆਪ ਨੂੰ ਕਈ ਵੇਰ ਦੋ ਦੋ ਦਿਨ ਤੇ ਰਾਤਾਂ ਪ੍ਰਸ਼ਾਦ ਛਕਣ ਤਕ ਦਾ ਸਮਾਂ ਨਹੀਂ ਮਿਲਦਾ ਸੀ, ਆਪ ਦਿਨ ਰਾਤ ਸੇਵਾ ਵਿਚ ਇਕ ਰਸ ਲਗੇ ਰਹਿੰਦੇ ਸਨ।
ਅਨੰਦਪੁਰ ਤੇ ਮੁਕਤਸਰ ਆਦਿਕ ਇਲਾਕਿਆਂ ਵਿਚ ਪਾਣੀ ਦੀ ਕਮੀ ਮੇਲਿਆਂ ਸਮੇਂ ਕਠਨਾਈ ਪਾਉਂਦੀ ਸੀ, ਖੂਹ ਦੀ ਡੂੰਘਾਈ ਵੀ ਇਸ ਰਾਹ ਦੀ ਔਕੁੜ ਹੁੰਦੀ ਸੀ। ਕਈਆਂ ਖੂਹਾਂ ਵਿਚ ਚਾਲੀ ਚਾਲੀ ਹੱਥ ਲੱਜ ਜਾਂਦੀ ਸੀ। ਇਨ੍ਹਾਂ ਖੂਹਾਂ ਵਿਚੋਂ ਪਾਣੀ ਖਿੱਚਦੇ ਬਦਲ ਵੀ ਦਿਲ ਛਡ ਜਾਂਦੇ ਸਨ, ਪਰ ਸੰਤ ਜੀ ਦਾ ਜੱਥਾ ਪ੍ਰੇਮ-ਸੇਵਾ ਵਿਚ ਜੁੱਟਿਆ ਪਰਵਾਹ ਨਹੀਂ ਕਰਦਾ ਸੀ। ਸੰਤ ਜੀ ਦੇ ਉੱਦਮੀ ਸੁਭਾਉ ਤ ਇਨ੍ਹਾਂ ਦੇ ਜਥੇ ਦੇ ਹਿੰਮਤੀ ਸਿੰਘਾਂ ਦੇ ਪ੍ਰੀਸ਼ਰਮ ਦੇ ਸਾਹਮਣੇ ਇਹ ਰੁਕਾਵਟਾਂ ਰੁਕਾਵਟ ਨਹੀਂ ਹੋ ਸਕਦੀਆਂ ਸਨ, ਪਾਣੀ ਦੀਆਂ ਮਾਨੋਂ ਨਹਿਰਾਂ ਚਲਾ ਦਿੰਦੇ ਸਨ।
ਅਜ ਤਕ ਆਪ ਦੇ ਡੇਰੇ ਵਿਚ ਇਸੇ ਵਿਉਂਤ ਤੇ ਕੰਮ ਹੋ ਰਿਹਾ ਹੈ, ਉਪ੍ਰੋਕਤ ਅਸਥਾਨਾਂ ਦੇ ਮੇਲਿਆਂ ਪੁਰ ਇਨ੍ਹਾਂ ਦੇ ਡੇਰੇ ਸਿੰਘ ਉਸੇ ਤਰ੍ਹਾਂ ਗੱਡਿਆਂ ਤੇ ਛਬੀਲ ਲਿਜਾਂਦੇ ਤੋਂ ਜਲ ਛਕਾਉਣ ਦੀ ਸੇਵਾ ਕਰਦੇ ਹਨ। ਆਪ ਦੀ ਇਸ ਚਲਾਈ ਲਹਿਰ ਨੂੰ ਇੰਨੀ ਕਾਮਯਾਬੀ ਹਾਸਲ ਹੋਈ ਹੈ ਕਿ ਸ਼ਹਿਰ ਅੰਮ੍ਰਿਤਸਰ ਵਿਚ ਰਾਤ ਦੇ ਦੋ ਦੋ ਵਜੇ ਤਕ ਬਰਫ ਤੇ ਜਲ ਰੋੜੀਆਂ ਤੇ ਲੱਦਕੇ ਗਲੀਆਂ ਤੇ ਬਾਜ਼ਾਰਾਂ ਵਿਚ ਲੋਕੀਂ ਛਕਾਉਂਦੇ ਫਿਰਦੇ ਹਨ।
੭. ਸੇਵਾ ਦੀ ਲਾਗ ਲਾਈ-
ਪਹਿਲੇ ਪਹਿਲ ਦੀ ਗੱਲ ਹੈ ਕਿ ਜਿਨ੍ਹਾਂ ਬਜ਼ਾਰਾਂ ਥਾਣੀਂ ਸੰਗਤਾਂ
-੯੨-