ਪੰਨਾ:ਸੰਤ ਗਾਥਾ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਸਨ ਉਨ੍ਹਾਂ ਬਜ਼ਾਰਾਂ ਦੇ ਕਿਸੇ ਖੂਹ ਤੇ ਆਪ ਬੈਠ ਜਾਂਦੇ ਤੇ ਸੰਗਤਾਂ ਨੂੰ ਜਲ ਛਕਾਉਂਦੇ ਰਹਿੰਦੇ ਸੀ। ਆਪ ਦੀ ਨਿਰਮਾਣ ਸੇਵਾ ਤੇ ਨਿਸ਼ਕਾਮ ਸੇਵਾ ਦਾ ਜਸ ਸ਼ਹਿਰ ਦੇ ਵਿਚ ਹੋਣ ਲਗਾ। ਆਪ ਜੀ ਦੇ ਸ਼ੁੱਧ ਆਚਰਣ, ਪਵਿਤ੍ਰ ਜੀਵਨ, ਨਾਮ ਅਯਾਸ ਵਿਚ ਪ੍ਰਪੱਕਤਾ ਤੇ ਸੇਵਾ ਦਾ ਉਮਾਹ ਵੇਖਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਸਰਬਰਾਹ ਜੀ ਨੇ ਅਟਾਰੀਵਾਲਿਆਂ ਦੇ ਬੁੰਗੇ ਪਾਸ ਜਗ੍ਹਾ ਦੇ ਦਿੱਤੀ ਤੇ ਫਿਰ ਬੁੰਗਾ ਕੰਘੀ ਘਾੜਿਆਂ ਤੇ ਸ਼ਾਹਾਬਾਦੀਆਂ ਪਾਸ ਹੁਣ ਵਾਲਾ ਟਿਕਾਣਾ (ਪ੍ਰਕਰਮਾ ਵਿਚ) ਦਿਤਾ। ਇਸ ਥਾਂ ਤੇ ਆਪ ਨੇ ਛਬੀਲ ਦਾ ਪ੍ਰਬੰਧ ਪੱਕਾ ਕਰ ਲਿਆ।

ਆਪ ਦੀ ਸੇਵਾ ਵਿਚ ਕਈ ਸਿੰਘ ਆ ਗਏ। ਇਨ੍ਹਾਂ ਨੂੰ ਸੇਵਾ ਤੇ ਬਾਣੀ ਦੇ ਪਿਆਰ ਵਿਚ ਆਪ ਨੇ ਪਾ ਦਿਤਾ। ਇਨ੍ਹਾਂ ਵਿਚੋਂ ਸੰਤ ਭਾਈ ਸੁਵਾਇਆ ਸਿੰਘ ਜੀ ਦੀ ਸੰਗਤ ਦੇ ਅਸਰ ਨਾਲ ਬਾਬਾ ਤਾਰਾ ਸਿੰਘ ਜੀ ਤੇ ਸੁਹਣੀ ਰੰਗਤ ਆ ਗਈ, ਆਪ ਇਸ ਛਬੀਲ ਤੇ ਸੇਵਾ ਵਿਚ ਜੁੱਟ ਪਏ। ਆਪ ਬੜੇ ਬਲੀ ਸਨ, ਮੁਕਤਸਰ ਤੇ ਆਨੰਦਪੁਰ ਆਦਿਕ ਸੰਗਤਾਂ ਦੀ ਯਾਤ੍ਰਾ ਸਮੇਂ ਖੂਹਾਂ ਵਿਚੋਂ ਪਾਣੀ ਕੱਢਣ ਵਿਚ ਆਪ ਮੋਹਰੀ ਹੋਇਆ ਕਰਦੇ ਸਨ।

ਸ਼ਾਹਾਬਾਦੀਆਂ ਦੇ ਬੁੰਗੇ ਪਾਸ ਦੀ ਛਬੀਲ ਹੁਣ ਤਕ ਭਾਈ ਸੁਵਾਇਆ ਸਿੰਘ ਜੀ ਤੇ ਬਾਬਾ ਤਾਰਾ ਸਿੰਘ ਜੀ ਦੀ ਛਬੀਲ ਅਖਵਾਉਂਦੀ ਹੈ। ਅਜ ਕਲ ਇਥੇ ਬਾਬਾ ਤਾਰਾ ਸਿੰਘ ਜੀ ਦੇ ਸਤਿਸੰਗੀ ਬਾਬਾ ਲੱਖਾ ਸਿੰਘ ਤੇ ਹੋਰ ਉਨ੍ਹਾਂ ਦੇ ਸਾਥੀ ਸਜਣ ਪਿਆਰੇ ਸੇਵਾ ਕਰ ਰਹੇ ਹਨ।

੮. ਸੇਵਾ ਤੇ ਨਾਮ ਉਪਦੇਸ਼-

ਸੰਤ ਜੀ ਦੇ ਹੱਥ ਸੇਵਾ ਵਿਚ ਲਗੇ ਰਹਿੰਦੇ ਸਨ, ਪਰ ਜਿਹਵਾ ਵਾਹਿਗੁਰੂ ਦੇ ਨਾਮ ਨਾਲ ਜੁੜੀ ਰਹਿੰਦੀ ਸੀ, ਸ੍ਵਾਸ ਸ੍ਵਾਸ ਨਾਮ ਸਿਮਰਨ ਜਾਰੀ ਰਹਿੰਦਾ ਸੀ। ਜਿਹੜਾ ਕੋਈ ਉਨ੍ਹਾਂ ਦੇ ਪਾਸ ਆਉਂਦਾ ਏਹ ਉਸ ਨੂੰ ਨਾਮ ਜਪ ਵਿਚ ਲਾਈ ਰਖਿਆ ਕਰਦੇ ਸਨ ਤੇ ਜਿਹੜੇ

-੯੩-