ਪੰਨਾ:ਸੰਤ ਗਾਥਾ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ-ਪਿਆਰੇ ਇਨ੍ਹਾਂ ਦੇ ਨਾਲ ਸੇਵਾ ਵਿਚ ਲਗੇ ਰਹਿੰਦੇ ਸੀ ਉਨ੍ਹਾਂ ਨੂੰ ਆਪ ਦਾ ਇਹ ਉਪਦੇਸ਼ ਹੁੰਦਾ ਸੀ ਕਿ ਸੇਵਾ ਇਸ ਵਾਸਤੇ ਕੀਤੀ ਜਾਂਦੀ ਹੈ ਕਿ ਨਾਮ ਜਪ ਕੀਤਾ ਜਾ ਸਕੇ, ਜੇ ਨਾਮ ਜਪ ਨਹੀਂ ਕਰਨਾ ਤਦ ਸੇਵਾ ਦਾ ਕੀ ਲਾਭ? ਸੇਵਾ ਤੇ ਨਿਰੀ ਸੇਵਾ ਆਪਣੇ ਆਪ ਵਿਚ ਬਹੁਤ ਥੋੜਾ ਮੁੱਲ ਰਖਦੀ ਹੈ, ਪਰ ਜਿਸ ਵੇਲੇ ਇਹਦੇ ਨਾਲ ਨਾਮ ਜਪ ਮਿਲ ਜਾਏ, ਫਿਰ ਇਸ ਦਾ ਮੁੱਲ ਲੱਖਾਂ ਕਰੋੜਾਂ ਗੁਣਾ ਹੋ ਜਾਂਦਾ ਹੈ। ਪਾਣੀ ਭਰੋ, ਕੌਲਿਆਂ ਨੂੰ ਸੁਮੱਤ ਦਿਓ, ਜਾਂ ਜਿਹੜੀ ਕੋਈ ਹੋਰ ਕਰ ਸਕੋ ਸੇਵਾ ਕਰੋ, ਪਰ ਇਹ ਸੇਵਾ ਕਰਦਿਆਂ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਾਰੀ ਰਹੇ। ਨਾਮ ਜਪ ਵਲੋਂ ਉੱਕ ਗਏ ਤਦ ਕਈ ਵੇਰ ਇਹ ਨਿਰੀ ਸੇਵਾ ਹੰਕਾਰੀ ਬਣਾ ਦਿੰਦੀ ਹੈ ਤੇ ਸੁਖ ਦੀ ਥਾਂ ਅਕੇਵਾਂ ਲੈ ਆਉਂਦੀ ਹੈ। ਮੂਲ ਚੀਜ਼ ਹੈ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ, ਇਸ ਨੂੰ ਨਾ ਭੁੱਲੋ ਤੋਂ ਦਿਨ ਰਾਤ ਉਠਦੇ ਬਹਿੰਦੇ ਚਲਦੇ ਫਿਰਦੇ, ਖਾਂਦੇ ਪੀਂਦੇ ਤੇ ਕਾਰ ਵਿਹਾਰ ਕਰਦੇ ਇਸ ਨੂੰ ਨਾ ਭੁੱਲੋ।

੯. ਮੇਲਿਆਂ ਪਰ ਛਬੀਲਾਂ-

ਜਿਸ ਵੇਲੇ ਆਪ ਕਿਸੇ ਮੇਲੇ ਤੇ ਛਬੀਲ ਲੇ ਕੇ ਜਾਣ ਲਗਦੇ ਤਦ ਗੱਡੇ ਪਰ ਭੌਣੀਆਂ, ਲੱਜਾਂ, ਡੋਲ, ਗੜਵੀਆਂ, ਕੌਲ ਅਤੇ ਟੀਨ ਦੇ ਪਰਨਾਲੇ, ਜਿਨ੍ਹਾਂ ਨਾਲ ਕਿ ਦੂਰ ਦੂਰ ਤਕ ਜਲ ਪੁੱਜ ਸਕੇ, ਲੱਦ ਲੈਂਦੇ ਸਨ। ਆਰੰਭ ਵਿਚ ਬਲਦਾਂ ਦੇ ਮੁੱਲ ਲੈਣ ਦੀ ਪਦਾਰਥਕ ਸਮਰੱਥਾ ਆਪਣੀ ਨਹੀਂ ਸੀ, ਇਨ੍ਹਾਂ ਗੱਡਿਆਂ ਨੂੰ ਖਿੱਚ ਕੇ ਆਪ ਦੇ ਸਾਥੀ ਪ੍ਰੇਮੀ ਤੇ ਬਿਹੰਗਮ ਸਿੰਘ ਹੀ ਲਿਜਾਇਆ ਕਰਦੇ ਸਨ। ਕੂਚ ਕਰਨ ਤੋਂ ਪਹਿਲਾਂ ਕਮਰਕਸੇ ਕਰਕੇ ਇਕ ਮਨ ਇਕ ਚਿਤ ਹੋਕੇ ਅਰਦਾਸਾਂ ਸੋਧਦੇ ਸਨ, ਫਿਰ ਗੱਡਾ ਖਿੱਚਣ ਵਾਲੇ ਸਿੰਘ ਗੱਡੇ ਦੇ ਅੱਗੇ ਪਿੱਛੇ ਖੜੇ ਹੋ ਜਾਂਦੇ ਤੇ ੧੫-੧੫ ਤੇ ੨੦-੨੦ ਮਿੰਟ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਉਚਾਰਦੇ ਰਹਿੰਦੇ ਸਨ ਤੇ

-੯੪-