ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਹੁਦਿਆਂ ਤੇ ਬਿਰਾਜਮਾਨ ਰਹਿ ਕੇ ਸੇਵਾਵਾਂ ਨਿਭਾਈਆਂ। ਛੇ-ਛੇ ਸਾਲ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਚਾਰ ਸਾਲ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਦਾ ਗੁਰਭਜਨ ਗਿੱਲ ਨੂੰ ਮਾਣ ਪ੍ਰਾਪਤ ਹੋਇਆ ਹੈ। ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਸਕੱਤਰ ਜਨਰਲ ਵੀ ਲੱਗੇ ਰਹੇ ਅਤੇ ਪੰਜਾਬੀ ਸਭਿਆਚਾਰ ਤੇ ਮੋਹਨ ਸਿੰਘ ਮੇਲੇ ਦੀ ਰੂਹੇ-ਰਵਾਂ ਸਵਰਗੀ ਜਗਦੇਵ ਸਿੰਘ ਜੱਸੋਵਾਲ ਦੇ ਨਾਲ ਜੁੜ ਕੇ ਮੋਹਨ ਸਿੰਘ ਮੇਲੇ ਨੂੰ ਕੌਮਾਂਤਰੀ ਪ੍ਰਸਿੱਧੀ ਦਿਵਾਉਣ ਵਿਚ ਵੀ ਉਨ੍ਹਾਂ ਦਾ ਯੋਗਦਾਨ ਉਲੇਖਨੀਯ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚੋਂ ਉਹ 2013 ਵਿਚ ਸੇਵਾਮੁਕਤ ਹੋਣ ਉਪਰੰਤ ਬਠਿੰਡਾ ਵਿਖੇ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾਇਰੈਕਟਰ (ਯੋਜਨਾਤੇ ਵਿਕਾਸ) ਵਜੋਂ ਇਕ ਸਾਲ ਲੱਗੇ ਰਹੇ।

ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਨੂੰ 13 ਕਾਵਿ ਸੰਗ੍ਰਹਿ ਦਿੱਤੇ ਹਨ। ਉਸਦੀ ਪਹਿਲੀ ਕਾਵਿ-ਪੁਸਤਕ ‘ਸ਼ੀਸ਼ਾ ਝੂਠ ਬੋਲਦਾ ਹੈ’ 1978 ਵਿਚ ਪਕਾਸ਼ਿਤ ਹੋਈ। ‘ਹਰ ਧੁਖਦਾ ਪਿੰਡ ਮੇਰਾ ਹੈ`, ਬੋਲ ਮਿੱਟੀ ਦਿਆ ਬਾਵਿਆ, 'ਅਗਨ ਕਥਾ', 'ਧਰਤੀ ਨਾਦ', 'ਖੈਰ ਪੰਜਾਂ ਪਾਣੀਆਂ ਦੀ', 'ਫੁੱਲਾਂ ਦੀ ਝਾਂਜਰ’, ‘ਪਾਰਦਰਸ਼ੀ’, ‘ਮੋਰਪੰਖ’, ‘ਮਨ ਤੰਦੂਰ', ‘ਗੁਲਨਾਰ’, ‘ਮਿਰਗਾਵਲੀ’ ਤੇ ‘ਰਾਵੀ' ਉਸ ਦੀਆਂ ਹੋਰ ਕਿਤਾਬਾਂ ਦੇ ਨਾਮ ਹਨ। ‘ਰਾਵੀ' ਗਜ਼ਲ ਸੰਗ੍ਰਹਿ 2017 ਵਿਚ ਪ੍ਰਕਾਸ਼ਿਤ ਹੋਇਆ ਹੈ। ਗੁਰਭਜਨ ਗਿੱਲ ਦੀਆਂ ਪੰਜ ਪੁਸਤਕਾਂ ‘ਸੁਰਖ਼ ਸਮੁੰਦਰ', 'ਦੋ ਹਰਫ਼ ਰਸੀਦੀ', 'ਮਨ ਦੇ ਬੂਹੇ ਬਾਰੀਆਂ', ‘ਤਾਰਿਆਂ ਨਾਲ ਗੱਲਾਂ ਕਰਦਿਆਂ' ਤੇ 'ਪਿੱਪਲ ਪੱਤੀਆਂ' ਵੀ ਸੰਪਾਦਿਤ ਹੋਈਆਂ ਹਨ। ਤੇਜ ਪ੍ਰਤਾਪ ਸੰਧੂ ਦੀ ਫ਼ੋਟੋਗ੍ਰਾਫ਼ੀ ਵਾਲੀ ਪੁਸਤਕ ‘ਕੈਮਰੇ ਦੀ ਅੱਖ ਬੋਲਦੀ' ਲਈ ਇਬਾਰਤਾਂ ਗੁਰਭਜਨ ਗਿੱਲ ਹੁਰਾਂ ਨੇ ਲਿਖੀਆਂ ਹਨ। ਮੂਲ ਰੂਪ ਵਿਚ ਉਹ ਗੀਤਕਾਰ, ਕਵੀ ਤੇ ਗ਼ਜ਼ਲਕਾਰ ਹੈ। ਉਸ ਦੀ ਰਚਨਾ ਵਿਚ ਸਮਾਜਿਕ ਬੁਰਾਈਆਂ ਤੇ ਤਿੱਖਾ ਵਿਅੰਗ ਹੁੰਦਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਉਹ ਹਮੇਸ਼ਾ ਜਾਗਰੂਕ ਰਹਿੰਦਾ ਹੈ।

ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ 1992, 'ਭਾਈ ਵੀਰ ਸਿੰਘ ਐਵਾਰਡ, 1979, ਬਾਵਾ ਬਲਵੰਤ ਐਵਾਰਡ 1998, ਪ੍ਰੋ. ਪੂਰਨ ਸਿੰਘ ਅਵਾਰਡ, ਗਿਆਨੀ ਸੁੰਦਰ ਸਿੰਘ ਅਵਾਰਡ ਤੇ ਐਸ.ਐਸ. ਮੀਸ਼ਾ ਐਵਾਰਡ 2002, ਪ੍ਰਿੰ: ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਟੋਰੰਟੋ (ਕੈਨੇਡਾ) ਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ 2003, ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ ਤੇ ਸੁਰਜੀਤ ਰਾਮਪੁਰੀ ਐਵਾਰਡ 2005 ਅਤੇ ਪੰਜਾਬ ਸਰਕਾਰ ਵਲੋਂ ਪੰਜਾਬੀ ਕਵੀ ਪੁਰਸਕਾਰ 2013 ਆਦਿ ਵਿਭਿੰਨ ਮਿਆਰੀ ਪੁਰਸਕਾਰ ਉਸ ਨੂੰ ਪ੍ਰਾਪਤ ਹੋਏ ਹਨ। ਇਹ ਮਾਨ ਸਨਮਾਨ ਗੁਰਭਜਨ

ਸੰਧੂਰਦਾਨੀ /10