ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ਾਰਸੀ ਪਰੰਪਰਾ ਵਿਚ ਪ੍ਰਚਲਿਤ ਹੋਈ ਜਿਸ ਨੂੰ ਕਾਵਿ ਰੂਪ ਵਜੋਂ ਅਪਣਾ ਲਿਆ ਗਿਆ। ਉਮਰ ਖ਼ਯਾਮ, ਸਰਮਦ, ਸ਼ੇਖ ਸਾਅਦੀ ਅਤੇ ਹਾਫ਼ਜ਼ ਵਲੋਂ ਰਚੀਆਂ ਗਈਆਂ ਰੁਬਾਈਆਂ ਦੇ ਪ੍ਰਭਾਵ ਵਜੋਂ ਬਾਅਦ ਵਿਚ ਪੰਜਾਬੀ ਕਾਵਿ ਖੇਤਰ ਵਿਚ ਰੁਬਾਈ ਦੀ ਆਮਦ ਹੋਈ। ਰੁਬਾਈ ਮੂਲ ਰੂਪ ਵਿਚ ਫ਼ਾਰਸੀ ਕਾਵਿ-ਰੂਪ ਹੈ, ਜੋ ਹੋਰਨਾਂ ਕਾਵਿ-ਰੂਪਾਂ ਵਾਂਗ ਪੰਜਾਬੀ ਵਿਚ ਪ੍ਰਚਲਿਤ ਹੋਇਆ। ਆਧੁਨਿਕ ਕਵੀਆਂ ਨੇ ਰੁਬਾਈ ਨੂੰ‘ਚੌਬਰਗੇ' ਦਾ ਨਾਮ ਵੀ ਦਿੱਤਾ ਹੈ।

ਪੰਜਾਬੀ ਵਿਚ ਰੁਬਾਈ ਦਾ ਇਤਿਹਾਸ ਭਾਈ ਵੀਰ ਸਿੰਘ ‘ਕੰਬਦੀ ਕਲਾਈ', 'ਮੇਰੇ ਸਾਈਆਂ ਜੀਓ', ਧਨੀ ਰਾਮ ਚਾਤ੍ਰਿਕ ‘ਚੰਦਨਵਾੜੀ', ਪ੍ਰੋ. ਮੋਹਨ ਸਿੰਘ, 'ਸਾਵੇ ਪੱਤਰ’ ਤੇ ‘ਕੱਚ ਸੱਚ', ਹੀਰਾ ਸਿੰਘ ਦਰਦ ਦੇ ‘ਹੋਰ ਅਗੇਰੇ', ਪਿਆਰਾ ਸਿੰਘ ਸਹਿਰਾਈ ਦੇ ‘ਰੁਣਝੁਣ’, ‘ਸਹਿਰਾਈ ਪੰਛੀ', ਤਖ਼ਤ ਸਿੰਘ ਦੇ ‘ਕਾਵਿ ਹਲੁਣੇ', ਗੁਰਦਿੱਤ ਸਿੰਘ ਕੁੰਦਨ ਦੇ ‘ਨਵੇਂ ਪੱਤਣ', ਹਜ਼ਾਰਾ ਸਿੰਘ ਗੁਰਦਾਸਪੁਰੀ ਦੇ ‘ਦੀਵਾ ਮੁੜਕੇ ਕੋਈ ਜਗਾਵੇ', ਬਿਸ਼ਨ ਸਿੰਘ ਉਪਾਸ਼ਕ ਦੇ ‘ਸੂਹਾ ਸਾਲੂ` ਅਤੇ ਜਸਵੰਤ ਸਿੰਘ ਨੇਕੀ ਦੇ 'ਅਸਲੇ ਤੇ ਓਹਲੇ` ਆਦਿ ਕਾਵਿ ਸੰਗ੍ਰਿਹਾਂ ਵਿਚਲੀਆਂ ਰੁਬਾਈਆਂ ਤੋਂ ਜਾਣਿਆ ਜਾ ਸਕਦਾ ਹੈ। ਇਹਨਾਂ ਕਵੀਆਂ ਤੋਂ ਇਲਾਵਾ ਵੀ ਵਿਕੋਲਿਤਰੇ ਰੂਪ ਵਿਚ ਭਾਵੇਂ ਹੋਰ ਕਈ ਕਵੀਆਂ ਵਲੋਂ ਵੀ ਰੁਬਾਈ ਦੀ ਰਚਨਾ ਜਾਰੀ ਰਹੀ ਜਿਸ ਨੂੰ ਭਰਵੇਂ ਰੂਪ ਵਿਚ ਮਕਬੂਲੀਅਤ ਹਾਸਲ ਨਹੀਂ ਹੋ ਸਕੀ।

ਹੁਣ ਅਸੀਂ ਗੁਰਭਜਨ ਗਿੱਲ ਦੀ ਪੰਜਾਬੀ ਸਾਹਿਤ, ਸਭਿਆਚਾਰ ਤੇ ਸਮਾਜ ਨੂੰ ਦੇਣ ਬਾਰੇ ਸੰਖਿਪਤ ਚਰਚਾ ਕਰਾਂਗੇ। ਉਪਰੰਤ ਉਹਨਾਂ ਦੇ ਹਥਲੇ ਰੁਬਾਈ ਸੰਗ੍ਰਹਿ 'ਸੰਧੁਰਦਾਨੀ' ਬਾਰੇ ਚਰਚਾ ਹੋਵੇਗੀ।

ਗੁਰਭਜਨ ਗਿੱਲ ਦੀ ਪ੍ਰਤਿਭਾ ਸਾਹਿਤ, ਸਭਿਆਚਾਰ ਤੇ ਖੇਡ-ਜਗਤ ਨਾਲ ਸਮਾਂਨਤਰ ਜੁੜੀ ਹੋਈ ਹੈ। ਇਸ ਪ੍ਰਕਾਰ ਉਸਦਾ ਕੱਦ ਨਾ ਕੇਵਲ ਸਾਹਿਤਕ, ਸਭਿਆਚਾਰਕ ਤੇ ਅਦਾਕਮਿਕ ਖੇਤਰ ਵਿਚ ਹੀ ਉੱਚਾ ਹੋਇਆ; ਬਲਕਿ ਖੇਡ ਜਗਤ ਵਿਚ ਵੀ ਉਸ ਦੀ ਦੇਣ ਨੂੰ ਹਮੇਸ਼ਾ ਹਾਂਪੱਖੀ ਹੁੰਗਾਰਾ ਮਿਲਿਆ।ਛੋਟੇ ਤੋਂ ਲੈ ਕੇ ਹਰ ਵੱਡੇ ਵਿਅਕਤੀ ਤੱਕ ਉਸ ਦੇ ਹਸਮੁਖ ਤੇ ਮਿਲਵਰਤਣੀ ਸੁਭਾਅ ਦੀ ਖ਼ੁਸ਼ਬੋ ਪਹੁੰਚੀ ਹੈ। ਵੈਸੇ ਉਹ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ, ਉਸਦੀ ਹਾਜ਼ਰੀ ਹੀ ਸਾਨੂੰ ਉਸਦੀ ਪਛਾਣ ਕਰਾ ਦਿੰਦੀ ਹੈ। ਉਸ ਦੀ ਬਹੁਦਿਸ਼ਾਵੀ ਸ਼ਖ਼ਸੀਅਤ ਤੇ ਸੋਚਣੀ ਹੀ ਉਸ ਦੀ ਪਛਾਣ ਦਾ ਆਧਾਰ-ਬਿੰਦੂ ਬਣਦੀ ਹੈ। 2010 ਤੋਂ 2014 ਤੱਕ ਉਹ ਚਾਰ ਸਾਲ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਰਹੇ ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ 20

ਸੰਧੂਰਦਾਨੀ/9