ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਪ੍ਰਾਕਿਰਤਕ ਸੰਰਚਨਾ ਵਿਚ ਪਹਿਲੀ ਨਾਲੋਂ ਦੂਜੀ, ਦੂਜੀ ਨਾਲੋਂ ਤੀਜੀ, ਅਤੇ ਤੀਜੀ ਨਾਲੋਂ ਚੌਥੀ ਪੰਕਤੀ ਉਤਰੋਤਰ ਵਿਕਾਸ ਕਰਦੀ ਜਾਂਦੀ ਹੈ। ਅਖ਼ੀਰਲੀ ਪੰਕਤੀ ਇਕ ਸਾਰਗਰਭਿਤ ਪ੍ਰਭਾਵ ਪਾਉਂਦੀ ਹੋਈ ਮੁਕਦੀ ਹੈ। ਇਸ ਤਰ੍ਹਾਂ ਪਹਿਲੀਆਂ ਦੋ ਪੰਕਤੀਆਂ ਆਮ ਤੌਰ ਤੇ ਆਦਿਕਾ ਦਾ ਕਾਰਜ ਕਰਦੀਆਂ ਹਨ ਅਤੇ ਮਗਰਲੀਆਂ ਦੋ ਪੰਕਤੀਆਂ ਅੰਤਿਕਾ (ਸਾਰੰਸ਼) ਦਾ। ਸੋ ਰੁਬਾਈ ਦੀ ਰਚਨਾ 2/2 ਪੰਕਤੀਆਂ ਦੇ ਜੋਟਿਆਂ ਵਿਚ ਵੰਡੀ ਹੋਈ ਨਜ਼ਰ ਆਉਂਦੀ ਹੈ।"

(ਸਤਿੰਦਰ ਸਿੰਘ, ਆਧੁਨਿਕ ਪੰਜਾਬੀ ਕਾਵਿ ਰੂਪ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)

ਭਾਈ ਕਾਨ੍ਹ ਸਿੰਘ ਨਾਭਾ ਜੀ ਅਤੇ ਸਤਿੰਦਰ ਸਿੰਘ ਜੀ ਦੁਆਰਾ ਦਿੱਤੇ ਗਏ ਉਪਰੋਕਤ ਦੋਵੇਂ ਹਵਾਲਿਆਂ ਤੋਂ ਰੁਬਾਈ ਕਾਵਿ-ਵਿਧਾ ਦੀ ਪਰਿਭਾਸ਼ਾ ਅਤੇ ਕਾਵਿ ਰੂਪ ਦੇ ਵਿਸ਼ਲੇਸ਼ਣੀ ਸਰੋਕਾਰਾਂ ਦਾ ਭਲੀਭਾਂਤ ਰੂਪ ਉਜਾਗਰ ਹੋ ਜਾਂਦਾ ਹੈ।

"ਖ਼ਯਾਮ ਦੀ ਉਹ ਰਚਨਾ ਜੋ ਰੁਬਾਈਆਂ ਦੇ ਰੂਪ ਵਿਚ ਸਾਡੇ ਤੀਕ ਪਹੁੰਚੀ ਹੈ, ਬਾਕੀ ਦੇ ਸੂਫ਼ੀ ਕਵੀਆਂ ਦੀ ਰਚਨਾ ਵਾਂਗ ਉਸ ਵਿਚ ਵੀ ਬਹੁਤ ਸਾਰਾ ਹਿੱਸਾ ਉਹਨਾਂ ਲੋਕਾਂ ਦੀ ਕਿਰਤ ਹੈ, ਜਿਨ੍ਹਾਂ ਨੇ ਖ਼ਯਾਮ ਦੇ ਨਾਮ ਉਤੇ ਰੁਬਾਈਆਂ ਲਿਖੀਆਂ ਤੇ ਪਿਛੋਂ ਉਹ ਰੁਬਾਈਆਂ ਖ਼ਯਾਮ ਦੀ ਰਚਨਾ ਹੀ ਸਮਝ ਲਈਆਂ ਗਈਆਂ। ਬ੍ਰਿਟੇਸ਼ ਮੀਊਜ਼ੀਮ ਵਿਚ ਖ਼ਯਾਮ ਦੀਆਂ ਰੁਬਾਈਆਂ ਦਾ ਜਿਹੜਾ ਹਥ ਲਿਖੀ ਉਤਾਰਾ ਹੈ, ਉਹ ੧੦੬੦ ਈਸਵੀ ਵਿਚ ਸ਼ੇਖ਼ ਸਾਅਦੀ ਦੇ ਜਨਮ ਨਗਰ ਸ਼ੀਰਾਜ਼ ਵਿਚ ਲਿਖਿਆ ਗਿਆ ਆਖਿਆ ਜਾਂਦਾ ਹੈ। ਏਸ ਉਤਾਰੇ ਵਿਚ ਸਿਰਫ਼ ੧੫੮ ਰੁਬਾਈਆਂ ਹਨ ਅਤੇ ਐਉਂ ਜਾਪਦਾ ਹੈ ਕਿ ‘ਫਿਟਜ਼ ਜੇਰਲਡ' ਤੇ ਹੋਰ ਅੰਗੇਜ਼ ਉਲਥਾਕਾਰਾਂ ਨੇ ਵਧੀਕ ਕਰਕੇ ਓਸ ਉਤਾਰੇ ਦੀਆਂ ਰੁਬਾਈਆਂ ਦਾ ਤਰਜਮਾ ਹੀ ਕੀਤਾ ਹੈ। ਏਸ਼ੀਆਟਿਕ ਸੁਸਾਇਟੀ ਕਲਕੱਤਾ ਦੇ ਪੁਸਤਕਾਲੇ ਵਿਚ ਰੁਬਾਈਆਂ ਦਾ ਜਿਹੜਾ ਉਤਾਰਾਂ ਮੌਜੂਦ ਹੈ, ਓਸ ਵਿਚ ੫੧੬ ਰੁਬਾਈਆਂ ਦਿਤੀਆਂ ਗਈਆਂ ਹਨ।...ਜਿਹੜਾ ਉਤਾਰਾ ਸਿੱਧ ਜਰਮਨ ਵਿਦਵਾਨ ‘ਵਨ ਹੈਮਰ' ਦੇ ਪਾਸ ਹੈ, ਉਸ ਵਿਚ ਦਰਜ ਰੁਬਾਈਆਂ ਦੀ ਗਿਣਤੀ ਲਗ ਪਗ ੨੦੦ ਦੱਸੀ ਜਾਂਦੀ ਹੈ।"

(ਅਵਤਾਰ ਸਿੰਘ, ਖ਼ਯਾਮ ਖੁਮਾਰੀ,
ਭਾਪੇ ਦੀ ਹੱਟੀ ਰਜਿਸਟਰਡ ਪੁਸਤਕਾਂ ਵਾਲੇ)

ਅਵਤਾਰ ਸਿੰਘ ਵਲੋਂ ਅਨੁਵਾਦਿਤ ਉਮਰ ਖ਼ਯਾਮ ਦੀਆਂ ਰੁਬਾਈਆਂ ਦੇ ਇਸ ਗਿਣਾਤਮਿਕ ਹਵਾਲੇ ਤੋਂ ਜ਼ਾਹਰ ਹੁੰਦਾ ਹੈ ਕਿ ਰੁਬਾਈ ਉਮਰ ਖ਼ਯਾਮ ਤੋਂ ਪ੍ਰਭਾਵਿਤ ਹੋ ਕੇ

ਸੰਧੂਰਦਾਨੀ/8