ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਦੀ ਧੁੱਪ ਤੇ ਫੁੱਲਾਂ ਦੀ ਕੋਮਲਤਾ ਦਾ ਸੁਮੇਲ

ਸੰਧੂਰਦਾਨੀ

ਸੀਹਰਫ਼ੀ, ਜੰਗਨਾਮਾ, ਗ਼ਜ਼ਲ ਤੇ ਸ਼ੇਅਰ ਵਾਂਗ ਰੁਬਾਈ ਵੀ ਫ਼ਾਰਸੀ ਕਾਵਿ ਦਾ ਪ੍ਰਸਿੱਧ ਰੂਪ ਹੈ। ਰੁਬਾਈ ਇਕ ਛੰਦ ਨਹੀਂ, ਇਸ ਨੂੰ ਕਈ ਛੰਦਾਂ/ਬਹਿਰਾਂ ਵਿਚ ਨਿਭਾਇਆ ਜਾਂਦਾ ਹੈ। ਇਸ ਵਿਚ ਸੰਖੇਪਤਾਤੇ ਡੂੰਘਿਆਈ ਵੱਲ ਤਵੱਜੋ ਦਿੱਤੀ ਜਾਂਦੀ ਹੈ। ਰੁਬਾਈ ਦੀ ਪਹਿਲੀ ਤੁਕ ਵਿਚ ਵਿਚਾਰ ਆਰੰਭ ਹੋ ਕੇ ਦੂਜੀ ਤੇ ਤੀਜੀ ਤੁਕ ਤੱਕ ਫੈਲਦਾ ਹੈ ਅਤੇ ਆਖ਼ਰ ਚੋਥੀ ਤੁਕ ਵਿਚ ਪ੍ਰਵਾਨ ਚੜ੍ਹਦਾ ਹੈ।

"ਅਰਬੀ ਭਾਸ਼ਾ ਵਿੱਚ ਰੁਬਾਈਦਾ ਅਰਥ ਹੈ ਚਾਰ ਅਕਸ਼ਰਾਂ ਦਾ ਸ਼ਬਦ, ਅਤੇ ਚਾਰ ਪਦਾਂ ਦਾ ਛੰਦ (ਚੌਪਦਾ) ਰੁਬਾਈ ਦੇ ਵਜ਼ਨ ਭੀ ਅਨੇਕ ਹਨ, ਪਰੰਤੂ ਜੋ ਬਹੁਤ ਹੀ ਪ੍ਰਸਿੱਧ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਵਿਖੇ ਆਯਾ ਹੈ, ਅਸੀਂ ਉਸ ਦਾ ਲਕਸ਼ਣ ਲਿਖਦੇ ਹਾਂ, ਚਾਰ ਚਰਣ, ਪਹਿਲੇ ਅਤੇ ਦੂਜੇ ਚਰਣ ਦੀਆਂ ਬਾਈ ਬਾਈ ਮਾਤ੍ਰਾ, ਤੀਜੇ ਦੀਆਂ ੧੯, ਅਤੇ ਚੌਥੇ ਚਰਣ ਦੀਆਂ ੨੦ ਮਾੜਾ, ਅੰਤ ਸਭ ਦਾ ਲਘੂ। ਪਹਿਲੀ ਦੂਜੀ ਅਤੇ ਚੌਥੀ ਤੁਕ ਦਾ ਅਨੁਪ੍ਰਾਸ ਮਿਲਦਾ ਹੋਯਾ, ਉਦਾਹਰਣ:

ਹਰ ਕਸ ਕਿਜ਼ ਸ਼ੌਕੇ ਤੋਂ ਕਦਮ ਅਜ਼ ਸਰਤਾਖ਼ੂ,
ਬਰ ਤਬਕ ਚਰਖ਼ ਅਲਮ ਬਰ ਸਰਾਤਾਖ਼ੂ
ਸ਼ੁਦ ਆਮਦਨ ਮੁਬਾਰਕ ਵਰਫ਼ਤਨ ਸਰਾਰਖੂ,
ਗੋਯਾ ਆਂ ਕਸ ਕਿ ਰਾਹੇ ਹਕ ਬ ਸ਼ਨਾਖੂ।"

(ਭਾਈ ਕਾਨ੍ਹ ਸਿੰਘ ਨਾਭਾ,
ਗੁਰ ਛੰਦ ਦਿਵਾਕਰ, ਪੰਨਾ ੩੦੨)

"ਰੁਬਾਈ ਅਤਿ ਲਘੂ ਕਾਵਿ-ਰੂਪਕਾਰ ਹੈ। ਇਸੇ ਕਾਰਣ ਇਸ ਦੀ ਸੰਰਚਨਾ ਬੜੀ ਸੁਗਠਿਤ ਬਣ ਜਾਂਦੀ ਹੈ। ਇਸ ਚੌਤੁਕੀ ਸੰਰਚਨਾ ਦੇ ਅਗੋਂ ਭਾਗ ਕਰਨੇ ਮੁਸ਼ਕਿਲ ਜਾਪਦੇ ਹਨ ਪਰ ਇਸ ਦੀ ਲਘੂਤਾ ਵਿਚ ਵੀ ਇਕ ਕ੍ਰੁਮ/ਵਿਵਸਥਾ ਦੇਖੀ ਜਾ ਸਕਦੀ ਹੈ। ਇਸ ਰੂਪਕਾਰ ਦੀ ਲਘੂ ਸਰੰਚਨਾ ਨੂੰ ਸੁਭਾਵਕ ਹੀ ਦੋ ਅੰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਅੰਗ, ਪਹਿਲੀਆਂ ਦੋ ਤੁਕਾਂ ਦਾ ਹੋ ਸਕਦਾ ਹੈ, ਜਿਨ੍ਹਾਂ ਵਿਚ ਵਰਣਨਗੋਚਰੇ ਵਾਤਾਵਰਣ ਦਾ ਚਿਣ ਕੀਤਾ ਜਾਂਦਾ ਹੈ। ਦੂਜਾ ਅੰਗ ਮਗਰਲੀਆਂ ਦਾ ਤੁਕਾਂ ਦਾ ਹੋ ਸਕਦਾ ਹੈ, ਜਿਹੜੀਆਂ ਸਾਰੰਸ਼ ਰੂਪ ਵਿਚ ਕਿਸੇ ਵਿਚਾਰ ਨੂੰ ਸੁਝਾਉਂਦੀਆਂ ਹਨ। ਰੁਬਾਈ

ਸੰਧੂਰਦਾਨੀ/7