ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਬਰਾਂ ਨੇ ਵੇਸ ਤਾਹੀਂ ਜੋਗੀਆ ਬਣਾਏ ਨੇ।

ਸੂਰਜ ਦੀ ਸੰਧੂਰਦਾਨੀ ਦੇ ਟੁੱਟਣ ਨਾਲ ਹੀ ਅੰਬਰ ਜੋਗੀ ਵੇਸ ਧਾਰਦਾ ਹੈ। ਪਰ ਚਿੰਤਨ ਨਾਲ ਫਿਰ ਸ਼ਬਦ ਸਲਾਮਤ ਰਹਿੰਦੇ ਨੇ ਤੇ ਫੁੱਲਾਂ ਦੀ ਮਹਿਕ ਨਾਲ ਸਾਡਾ ਰਿਸ਼ਤਾ ਬਰਕਰਾਰ ਰਹਿੰਦਾ ਹੈ। ਮੈਂ ਇਸ ਸ਼ਾਇਰੀ ਨੂੰ ਉਸ ਦੀ ਗ਼ਜ਼ਲ ਦੇ ਵਿਕਾਸ-ਕ੍ਰਮ ਵਜੋਂ ਹੀ ਦੇਖਦਾ ਹੋਇਆ ਉਸਦੀ ਇਕ ਹੋਰ ਰੁਬਾਈ ਦਾ ਹਵਾਲਾ ਦੇ ਕੇ ਆਪਣੀ ਗੱਲ ਖ਼ਤਮ ਕਰਦਾ ਹਾਂ:

ਤੂੰ ਮੇਰੇ ਨੈਣਾਂ 'ਚ ਕੁਝ ਪਲ ਬੰਦ ਹੋ ਜਾਹ।
ਫੁੱਲ ਨਾ ਰਹੁ, ਹੁਣ ਤੂੰ ਸੂਰਜ, ਚੰਦ ਹੋ ਜਾਹ।
ਮਹਿਕ ਦੇ ਦੇ, ਜ਼ਿੰਦਗੀ ਸਰਸ਼ਾਰ ਕਰ ਦੇਹ,
ਹਸਤੀਆਂ ਨੂੰ ਮੇਟ ਕੇ ਗੁਲਕੰਦਹੋ ਜਾਹ।
ਉਮੀਦ ਹੈ ਪਾਠਕਾਂ ਨੂੰ ਗੁਰਭਜਨ ਗਿੱਲ ਦੀ ਇਹ ਸ਼ਾਇਰੀ ਮਹਿਕ ਦੇ ਕੇ ਉਹਨਾਂ ਦੀ ਜ਼ਿੰਦਗੀ ਨੂੰ ਸ਼ਰਸ਼ਾਰ ਕਰਨ ਦਾ ਸਬੱਬ ਬਣੇਗੀ।

ਪਰਮਜੀਤ ਸੋਹਲ
 9463658706

ਸੰਧੂਰਦਾਨੀ/15