ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਸ਼ਕ ਰਹੀ ਸ਼ਮਸ਼ੀਰ ਸੀ ਜਿਉਂ ਬਿਜਲੀ ਕੜਕੇ।

ਪੰਜਾਬ ਦੀ ਲੋਕ ਗਾਇਕੀ ਨੂੰ ਉਹ ਤਹਿ ਦਿਲੋਂ ਮਾਣ ਦਿੰਦਾ ਹੈ ਤੇ ਅਜਿਹੇ ਸਿਤਾਰਿਆਂ ਲਈ ਹਮੇਸ਼ਾ ਅਕੀਦਤ ਦੇ ਬੋਲ ਬੋਲਦਾ ਹੈ ਉਹ ਚਾਹੇ ਏਧਰਲੇ ਪੰਜਾਬ ਦੀ ਹੋਣ ਜਾਂ ਓਧਰਲੇ ਪੰਜਾਬ ਦੇ।

ਯਮਲਾ ਜੱਟ ਤੇ ਆਲਮ ਮਿਲ ਗਏ ਸੱਤ ਸਮੁੰਦਰ ਪਾਰ।
ਸੁਰ ਸਹਿਜ਼ਾਦੇ, ਧਰਮੀ ਪੁੱਤਰ, ਮਿਲੇ ਸੀ ਪਹਿਲੀ ਵਾਰ।
ਪੁੱਛਿਆ ਯਮਲੇ, ਦੱਸ ਲੋਹਾਰਾ, ਸਿਆਲਕੋਟ ਦਾ ਕਿੱਸਾ,
ਆਲਮ ਅਗੋਂ ਹੱਸ ਕਿਹਾ, ਹੁਣ ਲਾਹ ਦੇ ਦਿਲ ਤੋਂ ਭਾਰ।

ਉਹ ਇਹ ਅਹਿਸਾਸ ਕਰਵਾਉਂਦਾ ਹੈ ਕਿ ਇਹ ਮੁਲਕਾਂ ਦੇ ਟੋਟੇ ਤੇ ਸਰਹੱਦਾਂ ਦੀਆਂ ਦੂਰੀਆਂ ਹਿੰਦੁਸਤਾਨ ਦੇ ਖ਼ੁਦਗਰਜ਼ੀ ਭਰੇ ਨੇਤਾਂਵਾਂ ਦੀ ਬਦ-ਰਾਜਨੀਤੀ ਨੇ ਪਾਈਆਂ ਹਨ। ਪੰਜਾਬ ਦੀ ਨੌਜਵਾਨੀ ਨੂੰ ਉਹ ਨਸ਼ਿਆਂ ਤੋਂ ਬਚਣ ਅਤੇ ਆਪਣੇ ਸਾਹਿਤਕ ਤੇ ਸਭਿਆਚਾਰਕ ਵਿਰਸੇ ਨਾਲ ਜੋੜਨ ਹਿਤ ਕੁਝ ਇਸ ਤਰ੍ਹਾਂ ਦੀ ਫਿਟਕਾਰ ਪਾਉਂਦਾ ਹੈ:

ਜਿਸ ਧਰਤੀ ਨੂੰ ਵਿਸਰ ਜਾਂਦੇ ਆਪਣੇ ਲੋਕ ਲਿਖਾਰੀ
ਰੋਕ ਨਹੀਂ ਸਕਦਾ ਫਿਰ ਕੋਈ, ਰੁੱਖਾਂ ਦੇ ਮੁੱਢ ਆਰੀ।
ਨਾਨਕ ਸਿੰਘ, ਗੁਰਬਖਸ਼ ਪ੍ਰੀਤੀ ਡੋਰਾਂ ਜੋੜਹਾਰੇ,
ਭੁੱਲ ਭੁਲਾ ਗਏ ਪੁੱਤਰ ਧੀਆਂ, ਮੱਤ ਗਈ ਹੈ ਮਾਰੀ।
ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਅਤੇ ਆਉਣ ਵਾਲੀਆਂ ਨਸਲਾਂ ਪ੍ਰਤੀ ਜ਼ਿੰਮੇਵਾਰੀ ਦਾ ਉਸ ਨੂੰ ਪੂਰਾ-ਪੂਰਾ ਅਹਿਸਾਸ ਹੈ। ਰੁੱਖਾਂ ਦੀ ਜੀਰਾਂਦ ਨੂੰ ਉਹ ਸੂਫ਼ੀਆਂ ਵਾਂਗ ਪਿਆਰ ਕਰਦਾ ਹੈ।

"ਸੰਧੂਰਦਾਨੀ" ਵਿਚ ਉਸ ਨੇ ਆਪਣੀ ਕਾਵਿਕ ਸਮਰੱਥਾ ਦਾ ਇਕ ਹੋਰ ਪਾਸਾਰ ਦ੍ਰਿਸ਼ਟਮਾਨ ਕਰਵਾਇਆ ਹੈ। ਕਵੀ ਫੁੱਲਾਂ ਵਿਚੋਂ ਕੇਵਲ ਸੁਖ਼ਨ-ਸੁਨੇਹੇ ਪੜ੍ਹਦਾ ਹੀ ਨਹੀਂ, ਸਾਡੇ ਤੀਕ ਪਹੁੰਚਾਉਂਦਾ ਵੀ ਹੈ। ਉਹਦੀ ਕਵਿਤਾ ਵਿਚ ਫੁੱਲ ਸੰਖ ਵਜਾਉਂਦੇ ਨੇ। ਉਸਦੀ ਸ਼ਾਇਰੀ ਫੁੱਲਾਂ ਦੀ ਮਹਿਕ ਵਾਂਗ ਤੇ ਗੁਲਕੰਦ ਦੇ ਸਵਾਦ ਵਾਂਗ ਤੁਹਾਡੇ ਅੰਗ-ਸੰਗ ਰਹਿੰਦੀ ਤੇ ਨਾਲ-ਨਾਲ ਤੁਰਦੀ ਹੈ। ਜ਼ਰਾ ਆਪਣੇ ਦਿਲਾਂ 'ਚ ਝਾਤੀ ਮਾਰ ਵੇਖੋ:

ਵੇਖੋ,ਮਹਿਮਾਨ ਬਣ ਖਿੜੇ ਫੁੱਲ ਆਏ ਨੇ।
ਸੁਪਨੇ ਹੁਸੀਨ ਵੀ ਇਹ ਨਾਲ ਲੈ ਕੇ ਆਏ ਨੇ।
ਸੂਰਜੇ ਜਾਪਦੈ ਸੰਧੂਰਦਾਨੀ ਟੁੱਟ ਗਈ,

ਸੰਧੂਰਦਾਨੀ/14