ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਾਂ-ਬੋਲੀ ਦਾ ਹੋ ਗਿਆ ਇਸ ਤੋਂ ਮੰਦੜਾ ਹਾਲ
ਤਿੰਨੇ ਬਹਿ ਕੇ ਝੂਰਦੀਆਂ ਸ਼ਾਮ ਢਲੇ ਤੋਂ ਬਾਦ,
ਪੁੱਤ ਕਿਉਂ ਨਹੀਂ ਪੁੱਛਦੇ ਆਕੇ ਸਾਡਾ ਹਾਲ।

ਇਸੇ ਤਰ੍ਹਾਂ ਇਕ ਹੋਰ ਰੁਬਾਈ ਵਿਚ ਉਹ ਸਾਹਾਂ ਜਿਹੇ ਪਿਆਰਿਆਂ ਨੂੰ ਧਰਤੀ, ਮਾਂ-ਬੋਲੀ ਅਤੇ ਜਨਣਹਾਰੀ ਨੂੰ ਹਮੇਸ਼ਾ ਅੰਗ-ਸੰਗ ਰੱਖਣ ਦੀ ਤਾਕੀਦ ਕਰਦਾ ਹੈ। ਨਿਮਨ ਰੁਬਾਈ ਵਿਚ ਉਸ ਨੇ ਫੁੱਲਾਂ ਦੀ ਸੰਭਾਲ ਪ੍ਰਤੀ ਜ਼ਿੰਮੇਵਾਰੀ ਅਤੇ ਧਰਤੀ, ਜ਼ੁਬਾਨ ਅਤੇ ਜੰਮਣਹਾਰੀ ਜਣਨੀ ਨੂੰ ਵਿਸਾਰਨ ਦਾ ਸੰਤਾਪ ਬਿਆਨਿਆ ਹੈ:

ਫੁੱਲਾਂ ਦੀ ਸੰਭਾਲ ਵੀ ਤਾਂ ਸਾਡੀ ਜ਼ਿੰਮੇਵਾਰੀ ਹੈ
ਘਰ ਵਿਚ ਲਾਈ ਜੇ ਗੁਲਾਬ ਦੀ ਕਿਆਰੀ ਹੈ।
ਏਸ ਦਾ ਖ਼ਿਆਲ ਕਰੂ ਕੌਣ ਹੁਣ ਮਾਲਕੋ!
ਧਰਤੀ, ਜ਼ਬਾਨ, ਤੁਸੀਂ ਜਣਨੀਵਿਸਾਰੀ ਹੈ।

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਕਸਕਾਂ ਪੰਜਾਬੀ ਵਿਰਸੇ ਤੇ ਸਭਿਆਚਾਰ ਪ੍ਰਤੀ ਹੂਕ ਸਮੇਤ ਉਸਦੀ ਸਮੁੱਚੀ ਰਚਨਾ ਵਿਚੋਂ ਸੁਣਾਈ ਦਿੰਦੀਆਂ ਹਨ। ਉਹ ਰੀਝਾਂ ਦੀ ਫੁਲਕਾਰੀ ਤੇ ਸ਼ਬਦਾਂ ਦੇ ਫੁੱਲ ਵੇਖਦਾ ਹੋਇਆ ਆਪਣੇ ਦਿਲ ਦੀ ਆਵਾਜ਼ ਨੂੰ ਸ਼ਬਦਾਂ ਰਾਹੀਂ ਸਲਾਮਤ ਕਰਦਾ ਹੈ। ਦਰਅਸਲ ਉਸ ਕੋਲ ਫੁੱਲਾਂ ਵਰਗੇ ਸ਼ਬਦ ਹਨ ਜਿਨ੍ਹਾਂ ਨੂੰ ਉਹ ਸਾਰਿਆਂ ਨੂੰ ਵੰਡ ਕੇ ਧਰਤੀ ਤੋਂ ਉਦਾਸੀਆਂ ਦਾ ਖ਼ਾਤਮਾ ਕਰਨਾ ਚਾਹੁੰਦਾ ਹੈ:

ਏਨੇ ਸਾਰੇ ਫੁੱਲ ਮੇਰੀ ਝੋਲੀ ਪਰਮਾਤਮਾ।
ਕਿਵੇਂ ਸ਼ੁਕਰਾਨਾ ਕਰੇ ਤੇਰਾ ਮੇਰੀ ਆਤਮਾ।
ਇੱਕ ਇੱਕ ਫੁੱਲ ਮੈਂਤਾਂ ਵੰਡ ਦੇਵਾਂ ਸਭ ਨੂੰ,
ਧਰਤੀ ਤੋਂ ਕਰਨਾ ਉਦਾਸੀਆਂ ਦਾ ਖ਼ਾਤਮਾ।

ਸਿਆਸਤ ਦੀ ਕੂਟਨੀਤੀ ਨੂੰ ਨਕਾਰਦਾ ਹੈ ਅਤੇ ਪੰਜਾਬ ਦੇ ਸਿੱਖੀ ਸਭਿਆਚਾਰ ਨਾਲ ਪਕੇਰੀ ਸਾਂਝ ਦਾ ਮੁਦੱਈ ਹੈ। ਉਸਦੀ ਸ਼ਬਦਾਵਲੀ ਵਿਭਿੰਨ ਸੋਮਿਆਂ ਤੋਂ 'ਸੂਰਜ ਦੀ ਸੰਧੁਰਦਾਨੀ' ਵਿਚ ਸ਼ੁਮਾਰ ਹੁੰਦੀ ਹੈ। ‘ਵਾਰ’ ਜਿਹਾ ਬੀਰ-ਰੰਗ ਇਸ ਰੁਬਾਈ ਦੇ ਤੇਵਰਾਂ ਵਿਚੋਂ ਰੂਪਮਾਨ ਹੁੰਦਾ ਹੈ:

ਚੜ੍ਹਿਆ ਬਾਬਾ ਦੀਪ ਸਿੰਘ ਹੱਥ ਖੰਡਾ ਫੜ ਕੇ।
ਆਹੂ ਲਾਹੇ ਵੈਰੀਆਂ ਦੇ ਪਿੱਛੇ ਚੜ੍ਹ ਕੇ।
ਸੀਸ ਤਲੀ 'ਤੇ ਧਰ ਆ ਯੋਧੇ ਬਲਕਾਰੀ,

ਸੰਧੂਰਦਾਨੀ/13