ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਜ਼ੀ ਲਾ ਕੇ ਰੋਕੀ ਗਈ ਗੱਡੀ ਇਕ ਸੱਚਾਈ ਹੈ । ਪਰ ਇਸ ਸਚਾਈ ਤੋਂ ਸਹਿਜ-ਸੁਭਾਅ ਧੰਨ-ਨਿਰੰਕਾਰ' ਕਹਿ ਕੇ, ਇਕ ਹੱਥ ਨਾਲ ਰੋਕੇ ਗਏ ਪਹਾੜ ਵਾਲੀ ਘਟਨਾ ਨੂੰ ਸਚਿਆਂ ਸਿੱਧ ਕਰਨਾ ਮੰਤਕੀ-ਅਜੋੜਤਾ ਹੈ, ਤਰਕਵਾਦ ਨਹੀਂ। ਫਿਰ ਮਨੁੱਖੀ ਖੂਨ ਨਾਲ ਲੱਥਪੱਥ ਮਾਹੌਲ ਤੋਂ ਹਿਰਾਸੇ ਹੋਏ ਬਾਲ-ਮਨ ਵਿਚ ਭਾਵਕ ਤੀਬਰਤਾ ਕਾਰਨ ਉਸ ਨੂੰ ਕੋਈ ਗੱਲ ਮੰਨਦਿਆਂ ਦਖ ਦੇਣਾ ਮਨੋ-ਵਿਗਿਆਨਕ ਸੂਝ ਤਾਂ ਹੈ, ਪਰ ਜੇ ਕਹਾਣੀ ਵਿਚਲਾ ਬਾਲ ਮੰਨ ਵੀ ਗਿਆ ਹੈ ਤਾਂ ਵੀ ਇਸ ਨਾਲ "ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ ਦੀ ‘ਬੰਧਕ ਸੰਤੁਸ਼ਟਤਾ ਤੇ ਪਤੀ" ਕਿਵੇਂ ਹੋ ਜਾਂਦੀ ਹੈ ? ਪਾਠਕ ਤਾਂ ਬਾਲ ਨਹੀਂ। ਉਹ ਤਾਂ ਕਹਾਣੀ ਵਿਚਲੀਆਂ ਦੋਹਾਂ ਘਟਨਾਵਾਂ ਤੋਂ ਤੇ ਬਾਲ-ਮਨ ਵਿਚ ਆਏ ਪ੍ਰੀਵਰਤਨ ਤੋਂ ਵੀ ਆਪਣੇ ਹੀ ਸਿੱਟੇ ਕੱਢੇਗਾ ! "ਮਨੁੱਖ ਵਾਤਾਵਰਣ ਦੇ ਅਧੀਨ ਵੀ ਤੁਰਦਾ ਹੈ ਤੇ ਵਾਤਾਵਰਣ ਨੂੰ ਆਪਣੇ ਅਧੀਨ ਕਰਨ ਦੀ ਸਮਰਥਾ ਵੀ ਰਖਦਾ ਹੈ । ਇਸ ਗੱਲ ਦੀ ਪੁਸ਼ਟੀ ਸਾਨੂੰ ਦੁੱਗਲ ਦੀ ਕਹਾਣੀ ‘ਕਰਾਮਾਤ' ਤੋਂ ਹੁੰਦੀ ਹੈ ਜਿਸ ਵਿਚ ਉਹ ਦੱਸਦਾ ਹੈ ਕਿ ਮਨੁੱਖੀ ਮਨ ਜੇ ਤਕੜਾ ਹੋਵੇ ਤਾਂ ਨੱਠੀ ਜਾਂਦੀ ਰੇਲ ਵੀ ਰੋਕੀ ਜਾ ਸਕਦੀ ਹੈ... ਡਾ. ਦਲੀਪ ਕੌਰ ਟਿਵਾਣਾ ਦਾ ਖ਼ਿਆਲ ਹੈ (ਆਲੋਚਨਾ, ਜਿਲਦੇ 13, ਅੰਕ 1, ਸਾਲ 1957, ਸਫ਼ਾ 98) । | ਇਥੇ ਇਕ ਗੱਲ ਬੜੀ ਮਹੱਤਵਪੂਰਨ ਹੋ ਗਈ ਹੈ - ਵਾਤਾਵਰਣ ਦੀ, ਭਾਵੇਂ ਕਿ ਕਹਾਣੀ ਦੀ ਵਿਆਖਿਆ ਨਾਲ ਇਹ ਗੱਲ ਜੁੜੀ ਨਹੀਂ। ਅਸੀਂ ਦਾਰਸ਼ਨਿਕ ਲਫ਼ਜ਼ਾਂ ਵਿਚ ਜਦੋਂ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਦੌੜੀ ਜਾਂਦੀ ਰੇਲ ਨਹੀਂ ਆਉਂਦੀ । ਹਾਂ, ਇਹ ਜ਼ਰੂਰ ਹੈ ਕਿ ਵਾਤਾਵਰਣ ਬਦਲਣ ਲਈ ਵੀ ਉਸੇ ਤਰ੍ਹਾਂ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ, ਜਿਸ ਤਰ੍ਹਾਂ ਨੱਠੀ ਜਾਂਦੀ ਰੇਲ ਨੂੰ ਰੋਕਣ ਲਈ, ਤੇ ਉਸ ਵਾਸਤੇ ਤਗੜੋ ਮਨੁੱਖੀ ਮਨ ਦੀ ਲੋੜ ਹੁੰਦੀ ਹੈ । ਪਰ ਇਹ ਤਾਂ ਕਹਾਣੀ ਵਿਚਲੀ ਇਕ ਘਟਨਾ ਦੀ ਵਿਆਖਿਆ ਹੈ, ਸਾਰੀ ਕਹਾਣੀ ਦੀ ਸੱਚਾਈ ਤਾਂ ਨਹੀਂ । ਤਾਂ ਕੀ ਗੁਰੂ ਨਾਨਕ ਦੀ ਪਹਾੜ ਰੋਕਣ ਵਾਲੀ ਗੱਲ ਇਕ ਵਾਧੂ ਭੂਮਿਕਾ ਸੀ ? ਚੰਗੀ ਸਾਹਿਤਕ ਕਿਰਤ ਵਿਚ, ਤੇ ਖ਼ਾਸ ਕਰਕੇ ਛੋਟੀ ਕਹਾਣੀ ਵਿਚ ਵਾਧੂ ਕੁਝ ਨਹੀਂ ਹੁੰਦਾ। "ਆਧੁਨਿਕ ਮਨੋ-ਵਿਗਿਆਨ ਨੇ ਮਨੁੱਖ ਨੂੰ ਨਵੀਂ ਅੱਖ ਬਖ਼ਸ਼ੀ ਹੈ, ਜਿਸ ਰਾਹੀਂ ਪਤਾ ਲੱਗਾ ਹੈ ਕਿ ਮਨੁੱਖਤਾ ਦੀ ਹੋਂਦ-ਵਿਧੀ ਉਸ ਦੇ ਛੋਟੇਪਣ ਰਾਹੀਂ ਹੀ ਕਾਰਜ ਕਰਦੀ ਹੈ । ਸਾਡੇ ਹੱਥਲੇ ਸੰਗ੍ਰਹਿ ਵਿਚ ਕਰਤਾਰ ਸਿੰਘ ਦੁੱਗਲ ਦੀ ਕਹਾਣੀ 'ਕਰਾਮਾਤ ਵਚ ਇਹ ਸੱਚ ਅਛੋਪਲੇ ਹੀ ਪੇਸ਼ ਹੋਇਆ ਹੈ । ਪੰਜਾ ਸਾਹਿਬ ਦੀ ਸਾਖੀ ਨੂੰ ਛੁੱਟੀ ਕਹਾਣੀ ਬਣਨ ਲਈ ‘ਛੋਟੀ' ਮਨੁੱਖਤਾ ਦਾ ਸੰਜਮ ਸਵੀਕਾਰ ਕਰਨਾ ਪਿਆ ਹੈ, ਕਰਾਮਾਤ ਨੂੰ ਸੰਭਵ ਬਣਨ ਲਈ ਮਨੁੱਖ ਦੀ ਸਾਧਾਰਣਤਾ ਨਾਲ ਸੰਬੰਧਿਤ ਹੋਣਾ ਪਿਆ ਹੈ । ਚਚਿਤਰ ਦੀ ਸਾਧਾਰਣਤਾ ਸਦਕਾ ਹੀ ਕਹਾਣੀ ਸਮੇਂ ਅਤੇ ਸਥਾਨ ਨੂੰ ਵੀ ਸਾਧਾਰਣ ਪੱਧਰ ਉਪਰ 105