ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਵਕ ਪੱਧਰ ਉਤੇ ਸੰਬਾਦ ਵਿਚ ਪੈਣਾ ਇਸ ਸਾਹਿਤ ਦੀ ਮਜਬੂਰੀ ਨਹੀਂ ਸੀ । ਜੁਝਾਰਵਾਦੀ ਸਾਹਿਤ ਨੇ ਪ੍ਰਗਤੀਵਾਦੀ ਸਾਹਿਤ ਦੀਆਂ ਹੀ ਖ਼ੂਬੀਆਂ ਖ਼ਾਮੀਆਂ ਨੂੰ ਅੱਗੇ ਤੋਰਿਆ । ਜਰਨੈਲ ਪੁਰ ਦੀ ਪੁਸਤਕ ਘੁੱਗੀਆਂ ਵਾਲੇ ਪੰਜਾਬੀ ਪ੍ਰਗਤੀਵਾਦੀ ਸਾਹਿਤ ਦੇ ਕਲਾਸੀਕਲ ਮਾਡਲ ਨੂੰ ਪੇਸ਼ ਕਰਦੀ ਹੈ । ਅੱਜ ਦੀਆਂ ਹਾਲਤਾਂ ਵਿਚ ਜੇ ਇਸ ਨੂੰ ਪ੍ਰਗਤੀਵਾਦੀ ਨਾਲੋਂ ਪਾਰਟੀ ਸਾਹਿਤ ਵਿਚ ਰਖਿਆ ਜਾਏ ਤਾਂ ਵਧੇਰੇ ਠੀਕ ਹੋਵੇਗਾ । ਪਾਰਟੀ ਸਾਹਿਤ ਵਜੋਂ ਇਸ ਦਾ ਉੱਚ ਮੁਲਾਂਕਣ ਕੀਤਾ ਜਾ ਸਕਦਾ ਹੈ । ਪਾਰਟੀ ਵਲ ਰੁਦੁਅ ਰਖਦੇ ਨਵੇਂ ਸਾਥੀਆਂ ਨੂੰ ਇਹ ਕੁਝ ਨਵਾਂ ਦਸ ਵੀ ਸਕਦੀ ਹੈ, ਅਤੇ ਉਹਨਾਂ ਦੇ ਵਿਸ਼ਵਾਸ ਨੂੰ ਹੋਰ ਪਕੇਰਾ ਵੀ ਕਰ ਸਕਦੀ ਹੈ । ਪਰ ਪਾਰਟੀ ਹਲਕੇ ਤੋਂ ਬਾਹਰ ਕਿਸੇ ਨਾਲ ਸੰਬਾਦ ਰਚਾ ਸਕਣਾ ਇਸ ਦੀ ਸਮਰੱਥਾ ਤੋਂ ਬਾਹਰ ਹੈ । ਇਹ ਗੱਲ ਕਲਾਤਮਕ ਕਿਰਤ ਵਜੋਂ ਇਸ ਤਰ੍ਹਾਂ ਦੇ ਸਾਹਿਤ ਨੂੰ ਸੀਮਤ ਰਖਦੀ ਹੈ । | ਅੱਜ ਇਹ ਗੱਲ ਕਲਾਂ ਦੀ ਸਾਧਾਰਣ ਸੂਝ ਵਿਚ ਵੀ ਸ਼ਾਮਲ ਹੋ ਗਈ ਹੈ ਕਿ ਸਿੱਧਾ ਨਾਅਰਾ ਕਲਾ ਨਾਲ ਮੇਲ ਨਹੀਂ ਖਾਂਦਾ। ਇਸ ਲਈ ਸਿੱਧਾ ਨਾਅਰਾ ਲੱਗਾ ਅੱਜ ਸਾਨੂੰ ਬਹੁਤ ਘੱਟ ਮਿਲਦਾ ਹੈ ਅਤੇ ਜਿਥੇ ਕਿਤੇ ਹੈ ਵੀ,(ਉਦਾਹਰਣ ਵਜੋਂ, ਬਲਦੇਵ ਸਿੰਘ ਦੀ ਹਵੇਲੀ ਛਾਵੇਂ ਖੜਾ ਰੱਬ ਵਿਚ ਇਕ ਪਿੰਡ ਦੀ ਕਥਾ" ਜਾਂ ਗੁਰਮੇਲ ਮਡਾਹੜ ਦੀ ਜੰਗ ਜਾਰੀ ਹੈ ਵਿਚ 'ਪੜੀਆਂ) ਉਥੇ ਇਹ ਨਾਅਰਾ ਕਿਸੇ ਪ੍ਰਤੀਕਾਤਮਕ ਕਹਾਣੀ ਦੀ ਆੜ ਵਿਚ ਲੱਗਦਾ ਹੈ । ਬਲਦੇਵ ਸਿੰਘ ਨੇ ਤਾਂ ਆਪਣੀ ਕਹਾਣੀ ਨੂੰ ਕਿਹਾ ਹੀ ਕਥਾ ਹੈ । ਫੈਂਟੇਸੀ ਦੇ ਅੰਦਾਜ਼ ਵਿਚ ਲਿਖੀਆਂ ਗਈਆਂ ਕਹਾਣੀਆਂ ਲੇਖਕ ਦੀ ਇਸੇ ਮਜਬੂਰੀ ਨੂੰ ਹਲ ਕਰਦੀਆਂ ਹਨ । ਜਸਵੰਤ ਸਿੰਘ ਵਿਰਦੀ ਇਸ ਤਕਨੀਕ ਦੀਆਂ ਕਹਾਣੀਆਂ ਲਿਖਣ ਵਿਚ ਸਭ ਤੋਂ ਅੱਗੇ ਹੈ। ਸੜਕਾਂ ਦਾ ਦਰਦ ਅਤੇ ਖ਼ੂਨ ਦੇ ਹਸਤਾਖਰ ਉਸ ਦੇ ਨਵੇਂ ਕਹਾਣੀ ਸੰਗਹਿ ਇਸੇ ਤਕਨੀਕ ਨੂੰ ਅਪਣਾਉਂਦੇ ਹਨ । ਵਿਰਦੀ ਵੀ ਸੁਪਨੇ ਅਤੇ ਸਿਆਸਤ ਨੂੰ ਮਿਲਾ ਕੇ ਚਲਦਾ ਹੈ। ਪਰ ਇਹਨਾਂ ਦੇ ਨਾਲ ਹੀ ਸੰਦੇਹ ਉਸ ਦੇ ਬੋਧ ਦਾ ਲਾਜ਼ਮੀ ਤੱਤ ਹੈ, ਜਿਸ ਕਰਕੇ ਉਸ ਦੀਆਂ ਕਹਾਣੀਆਂ ਵਿਚਲੀ ਕਾਵਿਕਤਾ ਵਿਅੰਗ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸੇ ਕਰ ਕੇ ਉਸ ਦੀਆਂ ਕਹਾਣੀਆਂ ਦਾ ਕੇਂਦਰੀ ਨੁੱਕਤਾ ਸਪਨਾ ਬੁਨਣ ਨਾਲੋਂ ਸੁਪਨਾ ਟੁੱਟਣ ਦਾ ਅਹਿਸਾਸ ਵਧੇਰੇ ਹੈ । ਪ੍ਰਤੀਕਾਤਮਕ ਅਤੇ ਫੈਂਟੇਸੀ ਕਿਸਮ ਦੀ ਕਹਾਣੀ ਦੀਆਂ ਆਪਣੀਆਂ ਸੀਮਾਂ ਹਨ । ਇਹ ਕਾਫ਼ੀ ਹੱਦ ਤਕ ਸਾਡੀ ਸੁਹਜ-ਸੰਤੁਸ਼ਟੀ ਵਿਚ ਸਹਾਈ ਹੁੰਦੀ ਹੈ । ਪਰ ਇਹ ਸੁਹਜਸੰਤੁਸ਼ਟੀ ਕਿਸੇ ਬੁਝਾਰਤ ਦੇ ਬੁੱਝ ਲੈਣ ਵਾਂਗ ਨਿਰੋਲ ਬੋਧਕ ਘਾਲਣਾ ਦਾ ਸਿੱਟਾ ਹੁੰਦੀ ਹੈ । ਇਸ ਨਾਲ ਇਸ ਪ੍ਰਕਾਰ ਦੀ ਕਹਾਣੀ ਵਿਚ ਵੀ ਪ੍ਰਗਤੀਵਾਦੀ ਕਹਾਣੀ ਵਾਲਾ ਇਹ ਲੱਛਣ ਆ ਜਾਂਦਾ ਹੈ ਕਿ ਇਹ ਉਹਨਾਂ ਪਾਠਕਾਂ ਨੂੰ ਹੀ ਕੁਝ ਦੱਸਦੀ ਹੈ, ਜਿਹੜੇ ਪਹਿਲਾਂ ਹੀ ਸਭ ਕੁਝ ਜਾਣਦੇ ਹੁੰਦੇ ਹਨ । ਇਸ ਲਈ ਕਲਾਂ ਦੇ ਪੱਖ ਇਸ ਤਕਨੀਕ ਨੂੰ ਕੋਈ 133