ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਰਤਾਰ ਸਿੰਘ ਦੁੱਗਲ ਦਾ ਰਚਨਾ ਸੰਸਾਰ ਪਿਛਲੇ ਕੁਝ ਸਮੇਂ ਤੋਂ ਵਖੋ ਵਖਰੀ ਪੱਧਰ ਉਤੇ ਇਹ ਯਤਨ ਹੋ ਰਹੇ ਹਨ ਕਿ ਪਾਠਕਾਂ ਤੇ ਲੇਖਕਾਂ ਨੂੰ ਸਿੱਧਾ ਸੰਪਰਕ ਵਿਚ ਲਿਆ ਕੇ, ਉਹਨਾਂ ਵਿਚਕਾਰ ਕਿਤਾਬਾਂ ਤੋਂ ਇਲਾਵਾ ਵੀ ਕੋਈ ਸੂਝ ਦੇ ਪੁਲ ਉਸਾਰੇ ਜਾਣ । ਜਨਤਕ ਪੱਧਰ ਉਤੇ ਇਹ ਕੰਮ ਸਾਹਿਤ ਸਭਾਵਾਂ ਵਲੋਂ ਕੀਤਾ ਜਾ ਰਿਹਾ ਹੈ, ਅਤੇ ਵਿਸ਼ੇਸ਼ ਪੱਧਰ ਉਤੇ ਸਾਹਿਤ ਅਕਾਦਮੀਆਂ ਵਲੋਂ । ਦੋਵੇਂ ਹੀ ਆਪੋ ਆਪਣੀ ਥਾਂ ਮਹੱਤਵਪੂਰਨ ਤੇ ਇਕ ਦੂਜੇ ਦੇ ਪੂਰਕ ਹਨ । ਇਹ ਖ਼ੁਸ਼ੀ ਦੀ ਗੱਲ ਹੈ ਕਿ ਦਿੱਲੀ ਪ੍ਰਸ਼ਾਸਨ ਦੀ ਪੰਜਾਬੀ ਅਕਾਡਮੀ ਅੱਜ ਦੇ ਸਮਾਗਮ ਨਾਲ ਅਜਿਹੇ ਯਤਨਾਂ ਦਾ ਆਰੰਭ ਕਰ ਰਹੀ ਹੈ । ਇਸ ਆਰੰਭਲੇ ਸਮਾਗਮ ਵਿਚ ਤੁਸੀਂ ਪਰਚਾ ਪੜ੍ਹਣ ਦਾ ਮਾਣ ਮੈਨੂੰ ਦਿੱਤਾ ਹੈ, ਇਸ ਲਈ ਮੈਂ ਬੇਹੱਦ ਸ਼ੁਕਰ-ਗੁਜ਼ਾਰ ਹਾਂ; ਭਾਵੇਂ ਕਿ ਇਸ ਨਾਲ ਇਕ ਵਿਸ਼ੇਸ਼ ਜ਼ਿੰਮੇਵਾਰੀ ਵੀ ਮੇਰੇ ਸਿਰ ਆ ਪੈਂਦੀ ਹੈ, ਜਿਸ ਦੇ ਕੁੱਲ ਪੂਰਾ ਉਤਰਨ ਦਾ ਮੈਂ ਸਿਰਫ਼ ਯਤਨ ਹੀ ਕਰ ਸਕਦਾ ਹਾਂ । | ਦੁੱਗਲ ਦੀਆਂ ਸਮੁੱਚੀਆਂ ਰਚਨਾਵਾਂ ਬਾਰੇ ਚਾਨਣਾ ਪਾਉਣਾ, ਜਿਵੇਂ ਕਿ ਇਸ ਪਰਚੇ ਤੋਂ ਉਮੀਦ ਕੀਤੀ ਜਾਂਦੀ ਹੈ, ਇਕ ਪਰਚੇ ਜਾਂ ਇਕ ਬੈਠਕ ਦੀ ਸੀਮਾ ਤੋਂ ਬਾਹਰ ਦੀ ਗੱਲ ਲਗਦੀ ਹੈ, ਕਿਉਂਕਿ ਇਹ ਰਚਨਾ ਰੂਪ ਕਰਕੇ ਵੀ ਅਤੇ ਵਿਸ਼ੇ-ਵਸਤੂ ਕਰਕੇ ਵੀ ਵਿਸਤ੍ਰਿਤ ਅਤੇ ਬਹੁ-ਪ੍ਰਕਾਰ ਦੀ ਹੈ । ਦੁੱਗਲ ਨੇ ਆਪਣਾ ਸਾਹਿਤਕ ਜੀਵਨ ਜਵਾਨੀ ਚੜ੍ਹਣ ਤੋਂ ਵੀ ਪਹਿਲਾਂ ਇਕ ਕਵੀ ਵਜੋਂ ਸ਼ੁਰੂ ਕੀਤਾ ਸੀ ਤੇ ਭਾਵੇਂ ਕਵੀ ਦੇ ਤੌਰ ਉੱਤੇ ਉਸ ਦਾ ਸ਼ੌਕ ਬਹੁਤਾ ਵਿਸਥਾਰ ਨਾ ਫੜ ਸਕਿਆ, ਤਾਂ ਵੀ ਆਪਣੀ ਕਵਿਤਾਵਾਂ ਦੀ ਦੂਜੀ ਪੁਸਤਕ -ਬੰਦ ਦਰਵਾਜ਼ੇ ਦੀ ਭੂਮਿਕਾ ਵਿਚ ਉਸ ਨੇ ਆਪਣੀਆਂ ਕੁਝ ਸਜਰੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਜੋ ਲਿਖਿਆ ਹੈ, ਉਹ ਠੀਕ ਹੀ ਲੱਗਦਾ ਹੈ - "ਇਨ੍ਹਾਂ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਜੇ ਬਾਕੀ ਇਸ਼ਕ ਮੇਰੇ ਪ੍ਰਬਲ ਨਾ ਹੁੰਦੇ ਗਏ ਤਾਂ ਆਉਣ ਵਾਲੀ ਮੇਰੀ ਕਵਿਤਾ ਦੀ ਹਾਰ ਕਿਹੋ ਜਿਹੀ ਹੋਵੇ । ਇਹ ਕਵਿਤਾਵਾਂ ਸੰਭਾਵਨਾਵਾਂ ਭਰਪੂਰ ਸਨ, ਪਰ ਲਗਦ ਇੰਝ ਹੈ ਕਿ ਦੁੱਗਲ ਦੇ ਇਹ ਬਾਕੀ ਇਸ਼ਕ ਪ੍ਰਬਲ ਹੋ ਹੀ ਗਏ, ਜਿਸ ਕਰਕੇ ਇਹ ਹਾਰ ਹੋਰ ਨਿੱਖਰ ਕੇ ਸਾਹਮਣੇ ਨਾ ਆ ਸਕੀ ।