ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ ਦੇ ਪਿੜ ਵਿਚ ਵੀ ਸਮੁੱਚੀ ਆਧੁਨਿਕ ਪੰਜਾਬੀ ਕਵਿਤਾ ਦਾ ਮੁਲੰਕਣ ਕਰਨ ਵਾਲੇ ਪਹਿਲੇ ਆਲੋਚਕਾਂ ਵਿਚ ਦੁੱਗਲ ਵੀ ਸੀ । ਪ੍ਰੀਤਮ ਸਿੰਘ ਸਫ਼ੀਰ ਦੀ ਉਸ ਵੇਲੇ ਬਹੁਤੇ ਪਾਠਕਾਂ ਦੀ ਸਮਝ ਵਿਚ ਨਾ ਆਉਣ ਵਾਲੀ ਕਵਿਤਾ ਬਾਰੇ ਕੋਈ ਵੀ ਸੰਤੁਲਿਤ ਰਾਏ ਕਾਇਮ ਕਰਨ ਦਾ ਪਹਿਲਾ ਉਪਰਾਲਾ ਦੁੱਗਲ ਨੇ ਹੀ ਕੀਤਾ। 1911 ਤੋਂ 1943 ਤਕ ਦੁੱਗਲ ਨੇ ਜਦੋਂ ਇਕ ਇਕ ਕਰਕੇ ਪੂਰੇ ਤਿੰਨ ਕਹਾਣੀ-ਸੰਗ੍ਰਹਿ ਪੰਜਾਬੀ ਨੂੰ - ਦਿੱਤੇ ਤਾਂ ਨਾਲ ਹੀ “ਔਹ ਗਏ ਸਾਜਣ ਔਹ ਗਏ ਨਾਲ ਨਾਟਕ ਦੇ ਪਿੜ ਵਿਚ ਵੀ ਪੈਰ ਧਰਿਆ। ਇਸ ਖੇਤਰ ਵਿਚ ਵੀ ਦੁੱਗਲ ਕਈ ਇਕਾਂਗੀ ਤੇ ਪੂਰੇ ਨਾਟਕ ਲਿਖਣ ਦਾ ਪੰਧ ਤੈਅ ਕਰ ਚੁੱਕਾ ਹੈ । ਇਹ ਸਾਰੇ ਹੀ ਨਾਟਕ ਖੇਡੀਓ ਉਪਰ ਤਾਂ ਸਫਲਤਾ ਨਾਲ ਖੇਡੇ ਹੀ ਜਾ ਚੁੱਕੇ ਹਨ, ਪਰ ਕੁਝ ਨੂੰ ਮੰਚ ਉਪਰ ਵੀ ਓਨੀ ਹੀ ਸਫਲਤਾ ਮਿਲੀ ਹੈ ! 1947 ਦੇ ਆਸ-ਪਾਸ ਦੁੱਗਲ ਦੇ ਨਾਵਲ ਦਾ ਸਫ਼ਰ ਸ਼ੁਰੂ ਹੁੰਦਾ ਹੈ । ਨਾਵਲ ਸਿਰਜਣਾ ਦੀ ਗਤੀ ਵਿਚ ਉਸ ਦੇ ਸਰਕਾਰੀ ਸੇਵਾ ਤੋਂ ਮੁਕਤ ਹੋਣ ਤੋਂ ਪਿਛੋਂ ਖ਼ਾਸ ਕਰਕੇ ਤੇਜ਼ੀ ਆਈ ਹੈ । ਉਸ ਦੇ ਨਾਵਲਾਂ ਦਾ ਨਿਖੜਵਾਂ ਲੱਛਣ ਇਹ ਹੈ ਕਿ ਉਸ ਨੇ ਸਮਕਾਲੀ ਯਥਾਰਥ ਨੂੰ ਮਾਨਿਉਮੈਂਟਲ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ । ਸੇਵਾ ਮੁਕਤ ਹੋਣ ਉਪਰੰਤ ਹੀ ਉਸ ਦੀ ਸਿਰਜਣਾ ਦਾ ਪਸਾਰੇ ਵਾਰਤਿਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਹੋਇਆ ਹੈ । ਇਹ ਰਚਨਾ ਪੁਸਤਕਾਂ ਦੇ ਰੂਪ ਵਿਚ ਵੀ ਮਿਲਦੀ ਹੈ ਅਤੇ ਉੱਤਰੀ ਭਾਰਤ ਦੀਆਂ ਬੋਲੀਆਂ ਵਿਚਲੇ ਕਿਸੇ ਵੀ ਨਾਂ ਲੈਣ ਜੋਗੇ ਅਖ਼ਬਾਰ ਵਿਚ ਬਾਕਾਇਦਾ ਛਪਦੀਆਂ ਟਿੱਪਣੀਆਂ ਦੇ ਰੂਪ ਵਿਚ ਵੀ । ਇਹਨਾਂ ਵਿਚ ਉਹ ਸਵੈਜੀਵਨੀ, ਯਾਤਰਾ, ਯਾਦਾਂ ਆਦਿ ਲਿਖਣ ਤੋਂ ਲੈ ਕੇ ਸਾਹਿਤ, ਸਭਿਆਚਾਰ, ਰਾਜਨੀਤੀ, ਮੀਡੀਆ ਆਦਿ ਬਾਰੇ ਆਪਣੇ ਜੀਵਨ ਅਨੁਭਵ ਦੇ ਆਧਾਰ ਉਤੇ ਟਿੱਪਣੀ ਕਰਦਾ ਹੈ । ਇਸ ਸਾਰੀ ਵਿਸ਼ਾਲ ਰਚਨਾ ਦੇ ਹੁੰਦਿਆਂ ਹੋਇਆਂ ਵੀ ਸਾਹਿਤਕਾਰ ਵਜੋਂ ਦੁੱਗਲ ਦੀ ਪਛਾਣ ਉਸ ਦੀਆਂ ਕਹਾਣੀਆਂ ਨਾਲ ਜੁੜੀ ਹੋਈ ਹੈ । ਦੁੱਗਲ ਆਪ ਵੀ ਆਪਣੇ ਸਿਰਜਣ-ਕਾਲ ਨੂੰ ਕਹਾਣੀਆਂ ਦੇ ਤਾਲ ਨਾਲ ਹੀ ਵੰਡਦਾ ਲੱਗਦਾ ਹੈ, ਜੇ ਅਸੀਂ ਇਸ ਗੱਲ ਨੂੰ ਧਿਆਨ ਵਿਚ ਰਖੀਏ ਕਿ ਉਸ ਦੀ ਸਭ ਤੋਂ ਪਹਿਲੀ ਕਹਾਣੀਆਂ ਦੀ ਪੁਸਤਕ ਦਾ ਨਾਂ ਸਵੇਰ ਸਾਰ ਸੀ, ਅਤੇ ਹੁਣ ਤਕ ਸਭ ਤੋਂ ਮਗਰਲੀ ਪੁਸਤਕ ਦਾ ਨਾਂ ਤਰਕਾਲਾਂ ਵੇਲੇ ਹੈ । ਇਸ ਪੁਸਤਕ ਵਿਚ ਸ਼ਾਮਲ ਕਹਾਣੀਆਂ ਦੀ ਗਿਣਤੀ ਕਈ ਸਥਾਪਤ ਕਹਾਣੀਕਾਰਾਂ ਦੀਆਂ ਕੁਲ ਕਹਾਣੀਆਂ ਤੋਂ ਵੱਧ ਲਗਦੀ ਹੈ । ਜੇ ਮਿੱਨੀ ਕਹਾਣੀਆਂ ਨੂੰ ਵੀ ਗਿਣਤੀ ਵਿਚ ਲੈ ਲਈਏ ਤਾਂ 70 ਕਹਾਣੀਆਂ ਦੀ ਇਸ ਪੁਸਤਕ ਵਿਚ ਦੁੱਗਲ ਨੇ ਆਪਣੀ ਸਾਰੀ ਦਿਹਾੜੀ ਦੀ ਬਾਕੀ ਰਚਨਾ ਨੂੰ ਇਕੱਠਿਆਂ ਕਰ ਕੇ, "ਕਹਾਣੀਕਾਰ ਦੁੱਗਲ ਨਾਮੀ ਕਹਾਣੀ ਵਿਚ ਇਸ ਉਤੇ ਪੱਛਲ-ਝਾਤ ਮਾਰੀ ਅਤੇ ਇਸ ਦਾ ਪੁਨਰ ਮੁਲੰਕਣ ਕੀਤਾ ਲਗਦਾ ਹੈ,