ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕਲਾ ਦੁੱਗਲ ਨੇ ਪੰਜਾਬੀ ਵਿਚ ਸਭ ਤੋਂ ਵਧ ਕਹਾਣੀਆਂ ਲਿਖੀਆਂ ਹਨ । ਚੁੱਗਲ ਦੀਆਂ ਕਹਾਣੀਆਂ ਸਭ ਤੋਂ ਵਧ ਪੜੀਆਂ ਗਈਆਂ ਹਨ, ਸਭ ਤੋਂ ਵਧ ਸਲਾਹੀਆਂ ਗਈਆਂ ਹਨ, ਸਭ ਤੋਂ ਵਧ ਨਿੰਦੀਆਂ, ਸਗੋਂ ਤ੍ਰਿਸਕਾਰੀਆਂ ਗਈਆਂ ਹਨ । ਵੱਖੋ ਵੱਖਰੀ ਵਿਚਾਰਧਾਰਾ ਲੈ ਕੇ ਦੁੱਗਲ ਨੂੰ ਪਰਖਣ ਤੁਰੇ ਆਲੋਚਕਾਂ ਨੂੰ, ਕਈ ਵਾਰੀ ਉਸ ਨੂੰ ਨਿੰਦਣ ਦੀ ਖ਼ਾਤਰ ਆਪਣੀ ਵਿਚਾਰਧਾਰਾ ਨੂੰ ਰੂਪਣਾ ਪਿਆ ਹੈ, ਕਈ ਵਾਰੀ ਉਸ ਨੂੰ ਸਲਾਹੁਣ ਦੀ ਖ਼ਾਤਰ ਉਸ ਵਿਚਾਰਧਾਰਾ ਨੂੰ ਤਜਣਾ ਪਿਆ ਹੈ । ਕਈ ਵਿਦਵਾਨਾਂ ਨੇ ਉਸ ਦੀ ਵਡਿਆਈ ਦਿਖਾਉਣ ਲਈ ਸੰਸਾਰ ਪੈਮਾਨੇ ਦੇ ਸੈਂਕੜੇ ਚਿੰਤਕਾਂ ਦੇ ਬਚਨਾਂ ਦਾ ਸੰਨ੍ਹ ਕਰ ਦਿਤਾ ਹੈ - ਆਰਥਿਕਤਾ ਬਾਰੇ, ਮਨੋਵਿਗਿਆਨ ਬਾਰੇ, ਆਧੁਨਿਕਤਾ ਬਾਰੇ ਅਤੇ ਸਿੱਧ ਕਰ ਦਿੱਤਾ ਹੈ ਕਿ ਦੁੱਗਲ ਕਿੰਨਾ ਮਹਾਨ ਹੈ ਕਿ ਉਸ ਦੀਆਂ ਲਿਖਤਾਂ ਏਡੇ ਵੱਡੇ ਵੱਡੇ ਚਿੰਤਕਾਂ ਦੇ ਕਥਨਾਂ ਉਤੇ ਆਂ ਉਤਰਦੀਆਂ ਹਨ । ਜਿਵੇਂ ਉਸ ਦੇ ਲਿਖਣ ਦਾ ਇਹੀ ਇਕ ਮੰਤਵ ਸੀ । ਕਿਤੇ ਕਿਤੇ ਉਸ ਦੀ ਕਿਸੇ ਕਹਾਣੀ ਜਾਂ ਕੁਝ ਕਹਾਣੀਆਂ ਬਾਰੇ ਕੁਝ ਠੀਕ ਵੀ ਕਿਹਾ ਗਿਆ ਹੈ । ਪਰ ਬਹੁਤੀ ਦੁੱਗਲ-ਆਲੋਚਨਾ ਸਾਨੂੰ ਇਹ ਪ੍ਰਭਾਵ ਦੇਦੀ ਹੈ ਜਿਵੇਂ ਉਸ ਦੀ ਸ਼ਲਾਘਾ ਵੀ ਠੀਕ ਨਹੀਂ ਹੋਈ, ਉਸ ਦੀ ਨਿੰਦਿਆ ਵੀ ਠੀਕ ਨਹੀਂ ਹੋਈ । | ਦੁੱਗਲ ਨੂੰ ਸਮਝਣ ਅਤੇ ਉਸ ਦਾ ਠੀਕ ਮੁੱਲ ਪਾਉਣ ਦੇ ਰਾਹ ਵਿਚ ਕਈ ਅੜਿਚਣਾਂ ਆਉਂਦੀਆਂ ਹਨ । | ਦੁੱਗਲ ਨੇ ਆਪਣੇ ਬਾਰੇ, ਆਪਣੀ ਕਲਾ ਬਾਰੇ, ਆਪਣੇ ਵਿਚਾਰਾਂ ਤੇ ਵਿਸ਼ਵਾਸਾਂ ਬਾਰੇ, ਕਈ ਵਖ ਵਖ ਕਹਾਣੀਆਂ ਦੇ ਆਸ਼ਿਆਂ ਅਤੇ ਪਿਛੋਕੜ ਬਾਰੇ ਬੜਾ ਕੁਝ ਲਿਖਿਆ ਹੈ । ਸਾਡੇ ਕਈ ਆਲੋਚਕ ਇਸ ਬੜੇ ਕੁਝ ਵਿਚ ਖੁੱਭ ਕੇ ਰਹਿ ਜਾਂਦੇ ਹਨ ਅਤੇ ਉਸ ਦੀ ਕਹਾਣੀ ਕਲਾ ਦੀ ਇਸੇ ਪੱਖ ਤੋਂ ਹੀ ਵਿਆਖਿਆ, ਬੰਸਾ ਜਾਂ ਨਿੰਦਿਆ ਕਰਨ ਲਗ ਪੈਂਦੇ ਹਨ । ਇਹ ਇਕ ਚਿੱਥਿਆ ਹੋਇਆ ਸੱਚ ਬਣ ਚੁੱਕਾ ਹੈ ਕਿ ਲੇਖਕ ਨੂੰ ਉਸ ਦੇ ਕਥਨਾਂ ਦੇ ਦ੍ਰਿਸ਼ਟੀਕੋਣ ਤੋਂ ਨਹੀਂ, ਉਸ ਦੀ ਕਲ-ਕ੍ਰਿਤ ਦੇ ਦ੍ਰਿਸ਼ਟੀਕੋਣ ਤੋਂ