ਪੰਨਾ:ਹਮ ਹਿੰਦੂ ਨਹੀ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੨)


ਜਿਸ ਅਲੰਬ ਚੇਤਨਤਾ ਥੀਵਾ.
ਸਗਰੇ ਜਗ ਕੋ ਜੋ ਨਿਜਦਾਤਾ,
ਸੋ ਤੁਮਨੇ ਪਾਹਨ ਕਰ ਜਾਤਾ!
ਜਿਮ ਅਵਨੀ ਸਭ ਕੋ ਸੁਲਤਾਨ,
ਤਿਸ ਕੋ ਮੂੜ੍ਹ ਕਰੈ ਸਨਮਾਨ-
ਘਾਸ ਡਸਾਇ ਬਸਾਵਨ ਕੀਆ,
"ਆਵੋ, ਇਹਾਂ ਬੈਠੀਏ[1]
 ਮੀਆਂ!
ਤਿਮ ਤੁਮਰੋ ਮਤ ਕਰਹਿੰ ਵਿਚਾਰਨ,
ਪ੍ਰਭ ਕੋ ਪਾਹਨ ਕਰਹੁ ਉਚਾਰਨ.
ਰਹਯੋ ਜੁ ਰਮ ਜਲ ਥਲ ਮਹਿ ਰਾਮ,
ਇਤ ਉਤ ਦੁੰਹੁ ਲੋਕਨ ਬਿਸ੍ਰਾਮ.
ਸਰਬ ਚਰਾਚਰ ਮੇਂ ਰਹਿ ਬ੍ਯਾਪੇ,
ਤੀਨਹੁੰ ਕਾਲ ਵਿਖੇ ਥਿਰ ਆਪੇ.
ਤੀਨ ਲੋਕ ਪਤਿ,ਮਹਿਦ ਮਹਾਨਾ,
ਅਪਰ ਨ ਪੈਯਤ ਜਾਸ ਸਮਾਨਾ.
ਲਘੁਪਾਹਨ ਮਹਿੰ ਕਲਪੋਂ ਸੋਈ,
ਪ੍ਰਭੁ ਪ੍ਰਸੰਨ ਤੁਮਪਰ ਕਿਮ ਹੋਈ?
ਜਾਗਤਪੁਰਖ ਸੁ ਗੁਰੂ ਹਮਾਰੋ,
ਸਦਾ ਸਹਾਯਕ ਤਾਂਹਿੰ ਵਿਚਾਰੋ,
 (ਗੁ:ਪ੍ਰ:ਸੂਰ੍ਯ ਰਾਸਿ ੨ ਅ ੩੦)


  1. ਤੂ ਸੁਲਤਾਨ, ਕਹਾਂ ਹਉਂ "ਮੀਆਂ" ਤੇਰੀ ਕਵਨ ਬਡਾਈ?