ਸਮੱਗਰੀ 'ਤੇ ਜਾਓ

ਪੰਨਾ:ਹਮ ਹਿੰਦੂ ਨਹੀ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੩)


ਮਨ ਮੈਲੈ ਸਭਕਿਛੁ ਮੈਲਾ, ਤਨ ਧੋਤੇ ਮਨ[1] ਹਛਾ ਨ ਹੋਇ,
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ.
                            (ਵਡਹੰਸ ਮਹਲਾ ੩)
ਸਚਾ ਤੀਰਥ ਜਿਤ ਸਤਸਰ ਨਾਵਣ ਗੁਰੁਮੁਖ ਆਪ ਬੁਝਾਏ.
                                  (ਸੂਹੀ ਮਹਲਾ ੩)
ਜਲ ਕੈ ਮਜਨ ਜੇ ਗਤਿ ਹੋਵੈ ਨਿਤ ਨਿਤ ਮੇਂਡਕ ਨਾਵਹਿ,
ਜੈਸੇ ਮੇਂਡਕ ਤੈਸੇ ਓਇ ਨਰ ਫਿਰ ਫਿਰ ਜੋਨੀ ਆਵਹਿ.
                                        (ਆਸਾਕਬੀਰ)
ਗੰਗ ਬਨਾਰਸ ਹਿੰਦੂਆਂ ਮੁੱਸਲਮਾਣਾ ਮੱਕਾ ਕਾਬਾ,
ਘਰ ਘਰ ਬਾਬਾ[2] ਗਾਵੀਐ ਵੱਜਨ ਤਾਲ ਮ੍ਰਿਦੰਗ ਰਬਾਬਾ.
                                    (ਭਾਈ ਗੁਰਦਾਸ ਜੀ)
ਸੁਰਸਰੀ ਸਰਸੁਤੀ ਜਮਨਾ ਔ ਗੋਦਾਵਰੀ
ਗਯਾ ਪ੍ਰਾਗ ਸੇਤੁ ਕੁਰਖੇਤ ਮਾਨਸਰ ਹੈ,
ਕਾਂਸ਼ੀ ਕਾਂਤੀ ਦ੍ਵਾਰਾਵਤੀ ਮਾਯਾ ਮਥੁਰਾ ਅਯੁਧ੍ਯਾ
ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ,
ਨਰਬਦਾ ਬਿਬੁੁਧਬਨ ਦੇਵਸਥਲ ਕਈਲਾਸ
ਨੀਲ ਮੰਦ੍ਰਾਚਲ ਸੁਮੇਰੁ ਗਿਰਿਵਰ ਹੈਂ,
ਤੀਰਥ ਅਰਥ ਸਤ ਧਰਮ ਦਯਾ ਸੰਤੋਖ
ਸ੍ਰੀ ਗੁਰੁ ਚਰਨਰਜ ਤੁਲ ਨ ਸਗਰ ਹੈਂ.
                           (ਭਾਈ ਗੁਰਦਾਸ ਜੀ)
ਹਿੰਦੂ-ਜੇ ਆਪ ਦੇ ਮਤ ਵਿੱਚ ਸ਼੍ਰਾੱਧ ਨਹੀਂ ਤਾਂ
ਗੁਰੂ ਨਾਨਕ ਸਾਹਿਬਜੀ ਨੇ ਆਪਣੇ ਪਿਤਾ ਦਾ ਅੱਠੇਂ
ਨੂੰ ਸ਼੍ਰਾੱਧ ਕਰਕੇ ਅੱਸੂ ਬਦੀ ੧੦ ਨੂੰ ਕਿਉਂ ਸ਼ਰੀਰ
ਛੱਡਿਆ ?


  1. ਸ਼ੁੱਧ.
  2. ਗੁਰਸਿੱਖਾਂ ਲਈਂ "ਹਰਿਕੀਰਤਨ" ਐਸਾ ਹੈ,
    ਜੈਸਾ ਹਿੰਦੂ ਔਰ ਮੁਸਲਮਾਨਾਂ ਨੂੰ ਗੰਗਾ ਔਰ ਕਾਬਾ ਹੈ.