ਪੰਨਾ:ਹਮ ਹਿੰਦੂ ਨਹੀ.pdf/186

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੪ )ਮੱਕੇ ਪਹੁੰਚ ਕੇ ਕਾਬੇ ਦੀ ਤਰਫ਼ ਪੈਰ ਕਰਕੇ ਸੌਂਗਏ,
ਮੁਜਾਵਰਾਂ ਦੇ ਇਤਰਾਜ਼ ਪਰ ਉੱਤਰ ਦਿੱਤਾ ਕਿ ਜਿਸ
ਪਾਸੇ ਥੁਆਨੂੰ ਖ਼ੁਦਾ ਦਾ ਘਰ ਨਜ਼ਰ ਨਹੀਂ ਆਉਂਦਾ
ਉਸ ਪਾਸੇ ਮੇਰੇ ਪੈਰ ਕਰਦੇਓ, ਔਰ ਮੈਂ ਕੋਈ ਐਸੀ
ਦਿਸ਼ਾ ਨਹੀਂ ਦੇਖਦਾ ਜਿੱਧਰ ਮੇਰੇ ਮਾਲਿਕ ਦਾ ਘਰ
ਨਹੀਂ. ਇਸ ਤੋਂ ਕਰਤਾਰ ਨੂੰ ਇੱਕਦੇਸ਼ੀ ਮੰਨਣਾ ਅਰ
ਇੱਕ ਤਰਫ ਹੀ ਮੂੰਹ ਕਰਕੇ ਨਮਾਜ਼ਪੜ੍ਹਨੀ ਅਗ੍ਯਾਨ
ਦੱਸਿਆ. ਇਤ੍ਯਾਦਿਕ ਹੋਰ ਪ੍ਰਸੰਗ ਬਹੁਤ ਹਨ.
ਭਾਵ ਸਭ ਦਾ ਏਹ ਹੈ ਕਿ ਗੁਰੂ ਸਾਹਿਬ ਦੇਸ਼
ਦੇਸ਼ਾਂਤਰ ਦੇ ਤੀਰਥਾਂ ਪਰ ਜਗਤ ਦੇ ਸੁਧਾਰ ਵਾਸਤੇ
ਵਿਚਰੇ ਹਨ.