ਪੰਨਾ:ਹਮ ਹਿੰਦੂ ਨਹੀ.pdf/203

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੧)


ਛੰਦ, ਘੋੜੀਆਂ,ਲਾਵਾਂ ਆਦਿਕ ਇਸੇ ਵਾਸਤੇ ਰਚੀਆਂ
ਹਨ, ਔਰ ਆਪ ਦੀ ਜੋ ਏਹ ਸ਼ੰਕਾ ਹੈ ਕਿ ਇਨ੍ਹਾਂ
ਵਿੱਚ ਕੇਵਲ ਪਰਮਾਰਥ ਹੈ, ਸੋ ਸਹੀ ਨਹੀਂ.
ਗੁਰਬਾਣੀ ਵਿੱਚ ਪਰਮਾਰਥ ਔਰ ਬਿਵਹਾਰ (ਭੋਗ-ਮੋਛ)
ਦੋਵੇਂ ਹਨ. ਔਰ ਸ਼ਬਦਾਂ ਦੀ ਰਚਨਾ ਦੱਸ ਰਹੀ ਹੈ
ਕਿ ਏਹ ਖ਼ਾਸਕਰਕੇ[1] ਆਨੰਦਸੰਸਕਾਰ ਵਾਸਤੇ ਰਚੇ
ਗਏ ਹਨ; ਯਥਾ:-

ਹਮਘਰ ਸਾਜਨ ਆਏ,
ਸਾਚੈਮੇਲ ਮਿਲਾਏ. (ਸੂਹੀ ਮਹਲਾ ੧)
ਸਾਹਾ ਗਣਹਿ ਨ ਕਰਹਿ ਵੀਚਾਰ. (ਰਾਮਕਲੀ ਮਹਲਾ ੧)

-ਜੰਮੇਂ ਪਿੱਛੋਂ ਕਿਤਨੇ ਸ਼੍ਰੱਧਾਵਾਨਾਂ ਨੇ "ਜਾਯਾ" (ਮਾਈ) ਨੂੰ
ਇਸਤ੍ਰੀ ਸਮਝਕੇ ਸੰਤਾਨ ਉਤਪੰਨ ਕੀਤੀ ਹੈ, ਅਰ ਕਿਤਨਿਆਂ ਨੇ
"ਜਨਨੀ" ਭਾਵ ਰੱਖਕੇ ਪੂਜ੍ਯ ਮੰਨਿਆ ਹੈ.

 1. ਗੁਰਗੱਦੀ ਪਰ ਵਿਰਾਜਣ ਤੋਂ ਪਹਿਲਾਂ ਚਾਹੋ ਸਤਗੁਰਾਂ
  ਦੇ ਸੰਸਕਾਰ ਹਿੰਦੂਮਤ ਅਨੁਸਾਰ ਹੁੰਦੇ ਰਹੇ ਹਨ, ਪਰ ਗੁਰੁਸ਼ਰਣ
  ਆਉਣ ਪਿਛੋਂ ਇਕ ਰੀਤੀ ਭੀ ਅਨ੍ਯਮਤ ਅਨੁਸਾਰ ਨਹੀਂ ਹੋਈ,
  ਜਿਸ ਦਾ ਪ੍ਰਮਾਣ ਗੁਰੁਬਾਣੀ ਤੋਂ ਪੂਰਾ ਮਿਲਦਾ ਹੈ, ਜਿਨ੍ਹਾਂ
  ਇਤਿਹਾਸਕਾਰਾਂ ਨੇ ਅਗ੍ਯਾਨਵਸ਼ਿ ਹੋਕੇ ਪ੍ਰਮਾਦ ਅਥਵਾ ਕੁਸੰਗਤਿ
  ਕਰਕੇ ਆਪਣੀ ਕਾਵ੍ਯਰਚਨਾ ਦ੍ਵਾਰਾ ਗੁਰੁਰੀਤੀ ਤੋਂ ਵਿਰੁੱਧ ਸੰਸਕਾਰਾਂ
  ਦਾ ਹੋਣਾ ਲਿਖਿਆ ਹੈ ਓਹ ਮੰਨਣ ਲਾਯਕ ਨਹੀਂ, ਕ੍ਯੋਂਕਿ
  ਗੁਰੁਬਾਣੀ ਤੋਂ ਵਧਕੇ ਸਾਡੇ ਮਤ ਵਿੱਚ ਕੋਈ ਪੁਸਤਕ ਸ਼੍ਰੱਧਾਯੋਗ੍ਯ ਨਹੀਂ.