ਪੰਨਾ:ਹਾਏ ਕੁਰਸੀ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁਰੀ ਕੁੜੀ

'ਪ੍ਰੋਫੈਸਰ ਸਾਹਿਬ ! ਪ੍ਰੋਫੈਸਰ ਸਾਹਿਬ !! ਬਾਹਰੋਂ ਅਵਾਜ਼ ਆਈ !
ਨੌਕਰ ਨੇ ਬੂਹਾ ਖੋਲਿਆ ਤੇ ਕਮਰੇ ਅੰਦਰ ਆ ਕੇ ਪ੍ਰੋਫੈਸਰ ਗਿਆਨ ਸਿੰਘ ਨੂੰ ਬਿਧਨ ਕਰਕੇ ਬੋਲਿਆ, 'ਸਰਦਾਰ ਹੁਰਾਂ ਵਲੋਂ ਆਦਮੀ ਆਇਆ ਹੈ ਜੀ |'
'ਕੀ ਆਖਦਾ ਹੈ ?' ਪ੍ਰੋਫੈਸਰ ਗਿਆਨ ਨੇ ਹਥਲੀ ਕਿਤਾਬ ਇਕ ਪਾਸੇ ਕਰਕੇ ਪੁਛਿਆ ।
‘ਤੁਹਾਡੇ ਨਾਲ ਗਲ ਕਰਨਾ ਲੋੜਦੈ !' ਨੌਕਰ ਨੇ ਆਖਿਆ ।
'ਭੇਜ ਦੇ ਸੂ !' ਨੌਕਰ ਚਲਾ ਗਿਆ |
ਆਦਮੀ ਨੇ ਅੰਦਰ ਆ ਕੇ ਫਤਹਿ ਗਜਾਈ ਤੇ ਇਕ ਬੰਦ ਲਫਾਫਾ ਪ੍ਰੋਫੈਸਰ ਦੇ ਅਗੇ ਲਿਆ ਕੇ ਰਖਿਆ ।
ਗਿਆਨ ਨੇ ਲਫਾਫਾ ਖੋਲਿਆ ਤੇ ਬੜੀ ਉਤਸਕ ਦਸ਼ਾ ਵਿਚ ਅੰਦਰਲੇ ਪੱੜ ਨੂੰ ਕਢਕੇ ਪੜ੍ਹਿਆ | ਚਿਠੀ ਪੜ੍ਹਦੇ ਦੇ ਚਿਹਰੇ ਦੇ ਭਾਵ ਬਦਲਦੇ ਰਹੇ । ਚਿਠੀ ਮੁਕਾ ਕੇ ਇਕ ਡੂੰਘਾ ਹੌਕਾ ਲੈਂਦੇ ਹੋਏ ਉਹ ਬੋਲਿਆ, 'ਅੱਛਾ ਮੈਂ ਆਉਣਾ, ਤੂੰ ਚਲ ।" ਉਹ ਆਦਮੀ ਹਥ ਜੋੜਕੇ ਚਲਾ ਗਿਆ |
ਪ੍ਰੋਫੈਸਰ ਨੇ ਕਿਤਾਬ ਠਪ ਦਿਤੀ ਤੇ ਉਠਦਾ ਹੋਇਆ ਬੁੜਬੁੜਾਇਆ, “ਇਸ ਕੁੜੀ ਨੇ ਵੀ ਸੁਖ ਦਾ ਸਾਹ ਨਹੀਂ ਲੈਣ ਦਿਤਾ, ਖਬਰ ਨਹੀਂ ਕੀ ਚੰਨ ਚੜ੍ਹੇਗਾ । ਹਾਲੀ ਤੇ ਸਭਨਾਂ ਨੂੰ ਲੋਹੇ ਦੇ ਚੰਨੇ ਚਬਵਾ ਰਹੀ ਏ !'
ਪ੍ਰੋਫੈਸਰ ਗਿਆਨ ਸਥਾਨਕ ਕਾਲਜ ਵਿਚ ਮਨੋ-ਵਿਗਿਆਨ ਦਾ ਪ੍ਰੋਫੈਸਰ ਸੀ | ਯੁਵਕ ਆਯੂ ਵਿਚ ਹੀ ਕਾਫੀ ਲਾਇਕ ਸੀ । ਮੋਹਣਾ ਰੰਗ, ਗਠਿਆ ਸਰੀਰ, ਹਡਾਂ ਪੈਰਾਂ ਦਾ ਸੱਬਲ, ਉਚਾ ਲੰਮਾ ਜਵਾਨ ਸੀ । ਬੋਲ ਚਾਲ ਡਾਹਡੀ ਮਿਠੀ ਤੇ ਠਰੰਮੇ ਨਾਲ ਕਰਦਾ । ਉਹ ਵਿਦਿਆਰਥੀਆਂ ਵਿਚ, ਜਨਤਾ ਵਿਚ ਅਤਿ ਪ੍ਰੀਯ ਸੀ । ਕਾਲਜੋਂ