ਪੰਨਾ:ਹਾਏ ਕੁਰਸੀ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਨ,'ਅਗਰ ਤਮਾਮ ਹਿੰਦੀ ਅਪਨਾ ਕਾਮ ਈਮਾਨਦਾਰੀ ਔਰ ਨੇਕ ਨੀਯਤੀ ਸੇ ਕਰੇਂ ਤੋ ਮੁਲਕ ਮੇਂ ਜਲਦੀ ਖੁਸ਼ਹਾਲੀ ਆ ਸਕਤੀ ਹੈ, ਮੁਲਕ ਕੀ ਕਾਇਆ ਪਲਟੀ ਜਾ ਸਕਤੀ ਹੈ......।'

ਉਹ ਮੇਲਾ ਵੇਖ ਕੇ ਘਰ ਆਇਆ ਤੇ ਲਾਲ ਕਿਲੇ ਦੇ, ਮੈਦਾਨ ਤੇ ਆਪਣੇ ਨਾਲ ਇਕਰਾਰ ਕਰ ਕੇ ਆਇਆ ਕਿ ਉਹ ਆਪਣਾ ਕੰਮ ਪ੍ਰਧਾਨ ਮੰਤਰੀ ਦੇ ਆਖੇ ਅਨੁਸਾਰ ਨੇਕ-ਨੀਯਤੀ ਤੇ ਈਮਾਨਦਾਰੀ ਨਾਲ ਕਰੇਗਾ। ਉਸ ਅਗਲੇ ਦਿਨ ਤੋਂ ਆਪਣੇ ਇਕਰਾਰ ਤੇ ਫੁਲ ਚਾਹੜਨੇ ਸ਼ੁਰੂ ਕਰ ਦਿਤੇ। ਉਸ ਦੀ ਪਤਨੀ ਉਸ ਦੇ ਫੈਸਲੇ ਨਾਲ ਖੁਸ਼ ਨਹੀਂ ਸੀ। ਉਸ ਨੂੰ ਤੇ ਬੱਚਿਆਂ ਨੂੰ ਤਕਲੀਫ਼ ਹੋਣੀ ਸ਼ੁਰੂ ਹੋ ਗਈ। ਜੀਵਨ ਦੀਆਂ ਲੋੜਾਂ ਵੀ ਪੂਰੀਆਂ ਹੋਣ ਤੋਂ ਰਹਿ ਗਈਆਂ। ਉਹਨਾਂ ਦੀ ਹਾਲਤ ਗਰੀਬ ਕਲਰਕ ਵਾਂਗ ਹੋ ਗਈ। ਇਸੇ ਹਾਲਤ ਵਿਚ ਹੀ ਉਹਨਾਂ ਦਾ ਨਵਾਂ ਜੰਮਿਆ ਕਾਕਾ ਜੀਵਨ ਦੇ ਚਾਰ ਦਿਨ ਵੀ ਦੁਨੀਆਂ ਵਿਚ ਨਾ ਕਟ ਸਕਿਆ ਤੇ ਅਠਾਂ ਮਹੀਨਿਆਂ ਦੇ ਅੰਦਰ ਮਾਂ ਦੇ ਸੀਨੇ ਛੇਕ ਪਾ ਕੇ ਦੁਨੀਆਂ ਤੋਂ ਚਲਦਾ ਹੋਇਆ। ਹੁਣ ਉਹਨਾਂ ਦੀ ਹਾਲਤ ਡਾਢੀ ਤਰਸ ਯਗਸੀ।

ਚਾਰ ਸਾਲ ਬੀਤ ਗਏ। ਉਹ ਆਪਣੇ ਇਰਾਦੇ ਤੇ ਕਾਇਮ ਰਿਹਾ, ਇਨ੍ਹਾਂ ਚੌਂਹ ਸਾਲਾਂ ਵਿਚ ਗੌਰਮਿੰਟ ਗਰੀਬ ਕਲਰਕਾਂ, ਮਜ਼ਦੂਰਾਂ ਤੇ ਸਮੁਚੇ ਤੌਰ ਤੇ ਦੇਸ਼ ਦੀ ਹਾਲਤ ਸਵਾਰਨ ਵਿਚ ਕਾਮਯਾਬ ਨਾ ਹੋ ਸਕੀ। ਰਿਸ਼ਵਤ ਆਮ ਸੀ। ਚੋਰ ਬਜ਼ਾਰੀ ਲੋਹੜੇ ਦੀ ਸੀ। ਕੀਮਤਾਂ ਵਧੀਆਂ ਹੋਈਆਂ ਸਨ। ਬੇਕਾਰੀ ਹਦ ਦਰਜੇ ਦੀ ਸੀ।

ਉਸ ਦੇ ਵੇਖਦੇ ਵੇਖਦੇ ਹੀ ਕਈ ਰਿਸ਼ਵਤ ਲੈਣ ਵਾਲੇ ਫੜੇ ਗਏ ਸਨ। ਦੇਸ਼ ਦੇ ਭੇਤ ਗ਼ੈਰਾਂ ਕੋਲ ਵੇਚਣ ਵਾਲੇ ਫੜੇ ਗਏ ਸਨ। ਪਰ ਰਿਸ਼ਵਤ ਰੋਕਣ ਵਾਲੀਆਂ ਕਮੇਟੀਆਂ ਦੇ ਮੇਂਬਰ ਆਪ ਰਿਸ਼ਵਤਾਂ ਲੈਂਦੇ ਵੇਖੇ ਗਏ ਸਨ। ਉਚੇਰੀਆਂ ਨੌਕਰੀਆਂ ਵਾਲੇ ਹਾਲੇ ਵੀ ਕਈ ਕਈ ਹਜ਼ਾਰ ਤਨਖਾਹ, ਲੈ ਕੇ ਤੇ ਕੋਈ ਕੰਮ ਨਾ ਕਰ ਕੇ ਮੌਜਾਂ ਕਰ ਰਹੇ ਸਨ। ਗਰੀਬ ਹਾਲੇ ਵੀ ਪਿਸ ਰਹੇ ਸਨ। ਉਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਸੀ। ਲੋਕਾਂ ਨੂੰ, ਆਮ ਜਨਤਾ ਨੂੰ ਢਿਡ ਭਰ ਕੇ ਰੋਟੀ ਨਹੀਂ ਸੀ ਮਿਲ ਰਹੀ। ਤਨ ਕੱਜਣ ਨੂੰ ਕਪੜਾ ਨਹੀਂ ਸੀ ਨਸੀਬ ਹੋ ਰਿਹਾ।

ਉਹ ਇਹ ਗੱਲਾਂ ਸੋਚ ਰਿਹਾ ਸੀ, ਇਤਨਾ ਕੁਝ ਹੋਣ ਦੇ ਉਪਰੰਤ ਉਸ ਦਾ

੧੪