ਦੇ ਦਿਤਾ। ਇਹ ਗਲ ਮੈਂ ਉਪਕਾਰ ਨਾਲ ਕੀਤੀ,ਉਸ ਨੇ ਪਹਿਲਾਂ ਤਾਂ ਅਫਸੋਸ ਕੀਤਾ, ਪਰ ਫਿਰ ਜਦ ਮੈਂ ਸਾਰੀ ਗਲ ਸਮਝਾਈ, ਤਾਂ ਚੁਪ ਕਰ ਗਈ ਤੇ ਠਹਿਰ ਠਹਿਰ ਕੇ ਬੋਲੀ, "ਹੋਰ ਥਾਂ ਜਾ ਕੇ ਮੈਨੂੰ ਭੁੱਲ ਤੇ ਨਾ ਜਾਓਗੇ, ਮੈਂ ਤੁਹਾਡੀ ਹਾਂ ਤੇ ਸਦਾ ਤੁਹਾਡੀ ਹੀ ਰਹਾਂਗੀ।"
ਮੈਂ ਆਪਣਾ ਸਾਮਾਨ ਬੰਨ੍ਹ ਕੇ ਟਰੱਕ ਤੇ ਰਖਿਆ ਤੇ ਉਸ ਨੂੰ ਮਿਲਣ ਚਲਾ ਗਿਆ। ਅਸੀਂ ਇਕ ਘੰਟਾ ਇਕੱਠੇ ਰਹੇ। ਆਪਸ ਵਿਚ ਪਿਆਰ ਕਰਦੇ ਰਹੇ ਤੇ ਦੁਨੀਆਂ ਨੂੰ ਭੁਲ ਗਏ, ਦੁਖ ਤਕਲੀਫਾਂ ਨੂੰ ਭੁਲ ਗਏ, ਆਪਾ ਵੀ ਭੁਲ ਗਏ।ਆਉਣ ਲਗੇ ਸੰਘ ਵਿਚ ਇਕ ਗਚ ਆ ਰੁਕਿਆਂ, ਬੋਲਣ ਦੀ ਸਤਿਆਂ ਮੁਕ ਗਈ। ਧਕੇ ਧੋੜੇ ਨਾਲ ਹਥ ਜੋੜ ਕੇ ਵਹਿੰਦੇ ਹੰਝੂਆਂ ਨਾਲ ਉਸ ਨੂੰ ਫਤਹ ਬੁਲਾਈ। ਉਸ ਨੇ ਮੇਰੇ ਹੰਝੂ ਡਿਠੇ, ਉਸ ਵਕਤ ਦੀ ਮੇਰੇ ਦਿਲ ਦੀ ਹਾਲਤ ਦਾ ਅਨੁਮਾਨ ਲਾਇਆ। ਉਸ ਨੂੰ ਆਪ ਨੂੰ ਵੀ ਵਿਛੜਨ ਦਾ, ਬੜਾ ਅਫਸੋਸ ਸੀ ਪਰ ਸਾਰੀ ਗਲ ਸਮਝਦੇ ਹੋਏ, ਉਹ ਮੈਨੂੰ ਪਿਆਰ ਕਰਦੀ ਹੋਈ ਬੋਲੀ, "ਐਵੇਂ ਨਾ ਜੀਅ ਪਏ ਹੌਲਾ ਕਰੋ। ਤੁਸੀਂ ਮੇਰੇ ਹੋ, ਸਦਾ ਮੇਰੇ ਹੀ ਰਹੋਗੇ, ਮੈਂ ਤੁਹਾਡੀ ਹਾਂ ਸਦਾ ਤੁਹਾਡੀ ਹੀ ਰਹਾਂਗੀ ਕੀ ਹੋਇਆ ਅਣਜਲ ਸਾਨੂੰ ਕੁਝ ਦੇਰ ਲਹੀਂ ਵਿਛੜ ਰਿਹੈ, ਆਖਰ ਤਾਂ ਅਸੀਂ ਇਕੇ ਹੋਣਾ ਹੀ ਏ। ਅਸੀਂ ਸਦਾ ਇਕ ਹੀ ਹਾਂ। ਕੋਈ ਫਿਕਰ ਨਾ ਕਰੋ।" ਅਰਾ ਪਿਆਰ ਕੀਤਾ ਤੇ ਅਸੀਂ ਇਕ ਦੂਜੇ ਕੋਲੋਂ ਵਿਛੜ ਗਏ।
ਜਲੰਧਰ ਮਾਡਲ ਟਾਉਨ ਪਿਤਾ ਜੀ ਦੀ ਕੋਠੀ ਆਕੇ ਸਾਮਾਨ ਰਖਿਆ, ਤੇ ਉਸ ਨੂੰ ਪਹੁੰਚ ਦੀ ਪਤ੍ਰਕਾ ਲਿਖ ਦਿਤੀ। ਦਿਨ ਤੇ, ਹਫਤੇ ਬੀਤੇ, ਪਰ ਉਸ ਵੇਲੇ ਕੋਈ ਪਤਰ ਨਾ ਆਇਆ। ਦੂਜਾ ਪਤਰ ਲਿਖਿਆ, ਤੀਜਾ ਪਤਰ ਉਤਰ ਵਲੋਂ ਕੋਰਾ ਹੀ ਰਿਹਾ। ਕੁਝ ਸਮਾਂ ਠਹਿਰ ਕੇ ਮੈਂ ਅੰਮ੍ਰਿਤਸਰ ਕਿਸੇ ਕੰਮ ਗਿਆ। ਗੱਡੀ ਤੋਂ ਉਤਰਦੇ ਸਾਰ ਹੀ ਉਸ ਦੇ ਘਰ ਅਪੜਿਆ। ਪਰ ਉਹ ਘਰ ਨਾ ਮਿਲੀ। ਦੂਜੀ ਵਾਰੀ ਫੇਰ ਗਿਆ, ਤਾਂ ਅਗੋ ਉਤਰ ਮਿਲਿਆ, ਕਿ ਚਲੇ ਜਾਉ, ਹੁਣ ਮਿਲਣ ਦੀ ਕੋਈ ਲੋੜ ਨਹੀਂ। ਗਲ ਸਮਝ ਨਾ ਸਕਿਆ। ਅਗਲੇ ਦਿਨ ਦਰਬਾਰ ਸਾਹਿਬ ਮਿਲੀ। ਦੋ ਮਿੰਟ ਸਮਾਂ ਮੰਗਿਆ, ਉਤਰ ਮਿਲਿਆ, "ਮੈਂ ਅਗੇ ਤੁਹਾਨੂੰ ਬਹੁਤ ਕੁਝ ਦੇ ਬੈਠੀ ਹਾਂ, ਹੋਰ ਕੀ ਮੰਗਦੇ ਹੋ।" ਉਸ ਵੇਲੇ ਉਸ ਦੀ ਛੋਟੀ
੩੨