(੪੨੧)
ਗਈਆਂ ਅਰ ਭੋਂਸਲਾ ਹੁਣ ਤਾਂ ਨਾਗਪੁਰ ਦਾ ਰਾਜਾ ਸਦਾਣ ਲੱਗਾ।
੯–ਇਸੇ ਸਮੇਂ ਵਿੱਚ ਰਾਜਪੂਤ ਰਾਜਿਆਂ ਨੇ ਭੀ ਲਾਰਡ ਵੈਲਜ਼ਲੀ ਦੇ ਸਬ ਸਿਡੀਏਰੀ ਸਿਸਟਮ ਵਿੱਚ ਆਉਂਣਾ ਪ੍ਰਵਾਨ ਕਰ ਲਿਆ ਅਤੇ ਇਨ੍ਹਾਂ ਦੀਆਂ ਲੜਾਈਆਂ ਜੋ ਪ੍ਰਸਪਰ ਅਥਵਾ ਮਰਹਟਿਆਂ ਨਾਲ ਹੁੰਦੀਆਂ ਰਹਿੰਦੀਆਂ ਸਨ ਬੰਦ ਹੋ ਗਈਆਂ।
੧੦–ਹੁਣ ਹਿੰਦੁਸਤਾਨ ਵਿੱਚ ਇੱਕੋ ਹੁਲਕਰ ਹੀ ਵੱਡਾ ਰਾਜਾ ਸੀ ਜੇਹੜਾ ਵਲਜ਼ਲੀ ਤੋਂ ਨਾਬਰ ਸੀ। ਜਸਵੰਤ ਰਾਉ ਹੁਲਕਰ ਆਖਦਾ ਸੀ ਕਿ ਮੇਰਾ ਹੱਕ ਹੈ ਕਿ ਉੱਤ੍ਰੀ ਹਿੰਦ ਵਿੱਚ ਜਿੱਥੇ ਚਾਹਾਂ ਜਾਵਾਂ, ਸਭਨਾਂ ਤੋਂ ਚੌਥ ਲਵਾਂ ਅਤੇ ਜੋ ਨਾਂ ਦੇਵੇ ਉਸਨੂੰ ਲੁੱਟਾਂ ਅਤੇ ਮਾਰਾਂ। ਜਦ ਅੰਗ੍ਰੇਜ਼ੀ ਫੌਜ ਮਰਹਟਿਆਂ ਨਾਲ ਲੜਨ ਵਿੱਚ ਜੁੱਟੀ ਹੋਈ ਸੀ ਤਾਂ ਜਲਵੰਤ ਰਾਉ ਹੁਲਕਰ ਰਾਜਪੂਤਾਨੇ ਦੇ ਰਾਜਿਆਂ ਨੂੰ ਜੇਹੜੇ ਨਿਰਬਲ ਹੋਣ ਕਰਕੇ ਉਸਦਾ ਟਾਕਰਾ ਨਹੀਂ ਕਰ ਸਕਦੇ ਸਨ, ਦਬਾ ਦਬ ਲੁੱਟੀ ਜਾਂਦਾ ਸੀ। ਏਹ ਰਾਜੇ ਅੰਗ੍ਰੇਜ਼ਾਂ ਦੀ ਰਾਖੀ ਵਿੱਚ ਆ ਚੁਕੇ ਸਨ, ਇਸ ਲਈ ਲਾਰਡ ਵੈਲਜ਼ਲੀ ਨੇ ਹੁਲਕਰ ਨੂੰ ਕਿਹਾ ਕਿ ਇਨ੍ਹਾਂ ਨੂੰ ਦੁੱਖ ਨਾਂ ਦੇਵੋ ਅਤੇ ਅਪਣੇ ਦੇਸ ਨੂੰ ਮੁੜ ਜਾਓ। ਹੁਲਕਰ ਨੇ ਉੱਤ੍ਰ ਦਿੱਤਾ ਕਿ ਮੈਂ ਨਹੀਂ ਜਾਵਾਂਗਾ ਅਤੇ ਸਦੀਵ ਰਾਜਪੂਤਾਂ ਤੋਂ ਚੌਥ ਲਵਾਂਗਾ। ਇਸ ਤੇ ਗਵਰਨਰ ਜਨਰਲ ਨੇ ਪ੍ਰਤੱਗ੍ਯਾ