ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪2੪)

੭੫-ਲਾਰਡ ਕਰਨਵਾਲਸ ਪੰਜਵਾਂ ਗ: ਜ:, ਸਰ ਜਾਰਜ ਬਾਰਲੋ, ਲਾਰਡ ਮਿੰਟੋ ੬ ਵਾਂ ਗ: ਜ:

ਸੰ: ੧੮੦੫ ਤੋਂ ੧੮੦7 ਈ: ਤੀਕ
ਸੰ: ੧੮੦੭ ਤੋਂ ੧੮੧੩ ਈ: ਤੀਕ

੧–ਈਸ੍ਟ ਇੰਡੀਆ ਕੰਪਨੀ ਨੂੰ ਹੁਣ ਤੀਕ ਬਿਨਾਂ ਕਥੇ ਹੋਰ ਸਾਂਝੀਵਾਲ ਦੇ ਹਿੰਦੁਸਤਾਨ ਵਿੱਚ ਬਪਾਰ ਦਾ ਹੱਕ ਪ੍ਰਾਪਤ ਸੀ, ਅਥਵਾ ਇਸ ਤੋਂ ਬਿਨਾਂ ਕੋਈ ਹੋਰ ਕੰਪਨੀ ਹਿੰਦ ਵਿਚ ਬਪਾਰ ਨਹੀਂ ਕਰ ਸਕਦੀ ਸੀ। ਉਸਨੇ ਵੇਖਿਆ ਕਿ ਬਪਾਰ ਦਾ ਸਾਰਾ ਨਫਾ ਟੀਪੂ ਅਤੇ ਮਰਹੱਟਿਆਂ ਦੀਆਂ ਲੜਾਈਆਂ ਵਿਚ ਲੱਗ ਗਿਆ, ਤੇ ਕੰਪਨੀ ਨੂੰ ਨਫੇ ਨਾਲ ਹੀ ਵਾਸਤਾ ਸੀ, ਇਸ ਲਈ ਨੱਵਾਂ ਗਵਰਨਰ ਜਨਰਲ ਆਪਣੇ ਨਾਲ ਏਹ ਹੁਕਮ ਲਿਆਇਆ ਕਿ ਝੱਟ ਹੁਲਕਰ ਨਾਲ ਸੁਲਹ ਕੀਤੀ ਜਾਵੇ ਅਤੇ ਕੰਪਨੀ ਕਿਸੇ ਹਿੰਦੀ ਰਈਸ ਨਾਲ ਕਿਸੇ ਪ੍ਰਕਾਰ ਦਾ ਝਗੜਾ ਝਾਂਜਾਂ ਨਾ ਕਰੇ। ਇਸ ਤੋਂ ਪਹਿਲਾਂ ਇਸ ਪ੍ਰਕਾਰ ਦੇ ਹੁਕਮ ਸਰ ਜਾਨ ਸ਼ੋਰ ਨੂੰ ਭੀ ਅੱਪੜ ਚੁੱਕੇ ਸਨ॥

੨–ਲਾਰਡ ਕਾਰਨਵਾਲਿਸ ਅੱਗੇ ਭੀ ਇਕ ਬਾਰੀ ਗਵਰਨਰ ਜਨਰਲ ਰਹ ਚੁੱਕਾ ਸੀ, ਹੁਣ