ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨੩)

ਤਗੜੀ ਫੌਜ ਲੈ ਕੇ ਹੁਲਕਰ ਨਾਲ ਆ ਰਲਿਆ॥

੧੨–ਹੁਣ ਜਰਨੈਲ ਲੇਕ ਇਕ ਕਰੜੀ ਫੌਜ ਲੈਕੇ ਆਗਰੇ ਤੋਂ ਤੁਰਿਆ। ਸੰ: ੧੯੦੪ ਈ: ਵਿਚ ਡੀਗ ਦੀ ਲੜਾਈ ਵਿਚ ਜਰਨੈਲ ਲੇਕ ਨੇ ਸਿੰਧੀਆ ਦੀ ਅਨਗਿਣਤ ਫੌਜ ਨੂੰ ਭਜਾ ਦਿੱਤਾ ਅਤੇ ਡੀਗ ਦਾ ਪੱਕਾ ਕਿਲਾ ਲੈ ਕੇ ਭਰਤਪੁਰ ਦੇ ਕਿਲੇ ਨੂੰ ਘੇਰ ਲਿਆ। ਭਰਤਪੁਰ ਦਾ ਰਾਜਾ ਹੁਲਕਰ ਦਾ ਮਿੱਤ੍ਰ ਅਤੇ ਸਹਾਈ ਸੀ, ਕੁਝ ਚਿਰ ਤੀਕ ਤਾਂ ਓਹ ਭਰਤ ਪੁਰ ਦੀ ਰੱਖਿਆ ਕਰਦਾ ਰਿਹਾ, ਪਰ ਜਦ ਉਸਨੂੰ ਪ੍ਰਤੀਤ ਹੋ ਗਿਆ ਕਿ ਕਿਲਾ ਅਵੱਸੋਂ ਫਤੇ ਹੋ ਜਾਵੇਗਾ ਤਾਂ ਸਿੱਧੇ ਹੋਕੇ ਅੰਗ੍ਰੇਜ਼ਾਂ ਨਾਲ ਸੁਲਹ ਕਰ ਲਈ। ਹੁਲਕਰ ਸਭ ਥਾਵਾਂ ਤੋਂ ਹਾਰ ਖਾ ਕੇ ਭੱਜਿਆ ਅਤੇ ਅਪਣੇ ਦੇਸ ਦੇ ਵਿਚਕਾਰ ਜਾ ਠੈਹਰਿਆ।

੧੩– ਜਰਨੈਲ ਲੇਕ ਲੜਾਈ ਛੱਡ ਦਿੰਦਾ ਅਤੇ ਜੋਰ ਨਾਲ ਹੁਲਕਰ ਤੋਂ ਲਾਰਡ ਵੈਲਜ਼ਲੀ ਦੀਆਂ ਸ਼ਰਤਾਂ ਮਨਾ ਲੈਂਦਾ, ਪਰ ਇਸ ਵੇਲੇ ਲਾਰਡ ਵੈਲਜ਼ਲੀ ਦਾ ਗਵਰਨਰ ਜਨਰਲੀ ਦਾ ਸਮਾਂ ਮੁੱਕ ਚੁੱਕਾ ਸੀ। ਓਹ ਵਲੈਤ ਤੁਰ ਗਿਆ ਅਤੇ ਉਸਦੀ ਥਾਂ ਜੇਹੜਾ ਦੂਜਾ ਗਵਰਨਰ ਜਨਰਲ ਆਇਆ ਉਸ ਨੇ ਜਰਨੈਲ ਲੇਕ ਨੂੰ ਮਨ ਮਾਨੀ ਕਰਨ ਦੀ ਆਗਿਆ ਨਾਂ ਦਿੱਤੀ॥

—:o:—