ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩੯)

ਲੱਗ ਪਏ ਕਿ ਭਰਤ ਪੁਰ ਅੰਗ੍ਰੇਜ਼ਾਂ ਤੋਂ ਫਤੇ ਨਹੀਂ ਹੋਵੇਗਾ। ਸੰ: ੧੮੨੬ ਵਿੱਚ ਭਰਤ ਪੁਰ ਦਾ ਰਾਜਾ ਚਲਾਣਾ ਕਰ ਗਿਆ ਅਤੇ ਇੱਕ ਸਰਦਾਰ ਜਿਸਦਾ ਕੋਈ ਹੱਕ ਨਹੀਂ ਸੀ; ਭਰਤਪੁਰ ਦੀ ਗੱਦੀ ਦਾ ਮਾਲਕ ਬਣ ਬੈਠਾ। ਲਾਰਡ ਐਮਹਰਸ੍ਟ ਨੇ ਲਾਰਡ ਕੈਂਬਰ ਮੀਅਰ ਨੂੰ ਫੌਜ ਦੇਕੇ ਘੱਲਿਆ ਕਿ ਉਸ ਲੁਟੇਰੇ ਨੂੰ ਗੱਦੀਓਂ ਲਾਹਕੇ ਪ੍ਰਲੋਕ ਗਾਮੀ ਰਾਜੇ ਦੇ ਪੁੱਤ੍ਰ ਨੂੰ ਗੱਦੀ ਉੱਤੇ ਬਿਠਾਵੇ। ਸਿੱਟਾ ਏਹ ਨਿੱਕਲਿਆ ਕਿ ਬਰੂਦ ਦਾ ਭਰਕੇ ਭਰ੍ਤਪੁਰ ਦੇ ਕਿਲੇ ਦੀ ਫ਼ਸੀਲ ਉਡਾ ਦਿੱਤੀ ਗਈ, ਕਿਲਾ ਫਤੇ ਹੋ ਗਿਆ ਅਤੇ ਹੱਕਦਾਰ ਭਰਤਪੁਰ ਗੱਦੀ ਉਤੇ ਬ੍ਰਾਜਮਾਨ ਹੋਇਆ।

—:o:—

੭੯-ਲਾਰਡ ਵਿਲੀਅਮ ਬੈਂਟਿੰਕ,

ਨੌਵਾਂ ਗਵਰਨਰ ਜਨਰਲ

[ਸੰ: ੧੮੨੮ ਤੋਂ ੧੮੩੫ ਈ: ਤੀਕ]

੧–ਲਾਰਡ ਵਿਲੀਅਮ ਬੈਂਟਿੰਕ ਸਿਆਣਾ, ਦਇਆ ਵਾਨ ਅਤੇ ਨੇਕ ਨੀਯਤ ਗਵਰਨਰ ਜਨਰਲ ਸੀ। ਅਪਣੀ ੭ ਵਰ੍ਹੇ ਦੀ ਹਕੂਮਤ ਵਿੱਚ ਇਸ ਨੇ ਹਿੰਦੁਸਤਾਨੀਆਂ ਨਾਲ ਅਜਿਹਾ ਵਰਤਾਉ ਕੀਤਾ ਕਿ ਕਿਸੇ ਪਿਛਲੇ ਗਵਰਨਰ ਨੇ ਨਹੀਂ ਕੀਤਾ ਸੀ। ਇਸਨੂੰ ਏਹ ਵਡਿਆਈ ਇਸ ਵਾਸਤੇ ਪ੍ਰਾਪਤ