ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪੦)

ਹੋਈ ਕਿ ਦੇਸ ਵਿੱਚ ਰੌਲਾ ਗੌਲਾ ਨਹੀਂ ਸੀ, ਸਗੋਂ ਅਮਨ ਚੈਨ ਦਾ ਸਮਾਂ ਸੀ।

੨–ਪਹਿਲਾ ਕੰਮ ਜੇਹੜਾ ਬੈਂਟਿੰਕ ਨੇ ਕੀਤਾ ਓਹ ਰਾਹੀਆਂ ਦੇ ਰਾਹਾਂ ਤੇ ਸੜਕਾਂ ਦੀ ਰਾਖੀ ਸੀ। ਹੁਣ ਮਰਹਟਾ ਗਰਦੀ ਦਾ ਸਮਾਂ ਨਹੀਂ ਸੀ ਅਤੇ ਪਿੰਡਾਰਿਆਂ ਦਾ ਬਾਨ੍ਹਣੂ ਭੀ ਬੱਝ ਚੁਕਿਆ ਸੀ, ਪਰ ਡਾਕੂਆਂ ਅਤੇ ਠੱਗਾਂ ਦੇ ਜੱਥਿਆਂ ਦੇ ਜੱਥੇ ਹਰ ਥਾਂ ਅਤੇ ਹਰ ਪਾਸੇ ਭੌਂਦੇ ਫਿਰਦੇ ਸਨ। ਡਾਕੂ ਰਾਹ ਲੁੱਟ ਲੈਂਦੇ ਸਨ, ਠੱਗ ਜੂਥਾਂ ਦੇ ਜੂਥਾਂ ਨੂੰ ਗੱਲ ਘੁੱਟ ਕੇ ਪਾਰ ਬੁਲਾਂਦੇ ਸਨ ਅਤੇ ਉਨ੍ਹਾਂ ਦਾ ਮਾਲ ਅਸਬਾਬ ਲੈ ਜਾਂਦੇ ਸਨ। ਬਹੁਤ ਸਾਰੇ ਆਦਮੀ ਜੇਹੜੇ ਪੰਧ ਪੈਂਦੇ ਸਨ ਮੁੜ ਕੇ ਨਹੀਂ ਆਉਂਦੇ ਸਨ। ਕਈ ਲੋਕ ਘਰੋਂ ਬਾਹਰ ਗਏ ਅਰ ਉਨ੍ਹਾਂ ਦੀ ਉੱਘ ਸੁੱਘ ਹੀਂ ਨਾਂ ਨਿਕਲੀ ਕਿ ਉਨ੍ਹਾਂ ਨੂੰ ਕੀ ਹੋਇਆ ਤੇ ਕਿੱਧਰ ਗਏ। ਕਾਰਨ ਏਹ ਸੀ ਕਿ ਡਾਕੂ ਅਰ ਠੱਗ ਉਨ੍ਹਾਂ ਨੂੰ ਲੁੱਟ ਕੇ ਜਾਨੋਂ ਮਾਰ ਸੁੱਟਦੇ ਸਨ।

੩–ਸਾਧਾਰਨ ਰਾਹੀਆਂ ਵਾਂਗ ਭੇਸ ਵਟਾਕੇ ਤੀਹ ਤੀਹ ਚਾਲੀ ਚਾਲੀ ਆਦਮੀਆਂ ਦੀਆਂ ਟੋਲੀਆਂ ਵਿੱਚ ਫਿਰਦੇ ਸਨ। ਅਮੀਰਾਂ ਦੇ ਘਰਾਂ ਦਾ ਪਤਾ ਲੈ ਕੇ ਰਾਤ ਨੂੰ ਉਨ੍ਹਾਂ ਦੇ ਘਰਾਂ ਉਤੇ ਜਾ ਪੈਂਦੇ ਸਨ। ਉਨ੍ਹਾਂ ਦਾ ਮਾਲ ਅਸਬਾਬ ਲੁੱਟ ਲੈਂਦੇ ਤੇ ਉਨ੍ਹਾਂ ਨੂੰ ਕਈ ਪ੍ਰਕਾਰ ਦੇ ਦੁਖ