ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪੩)

ਅਲੀ ਨੂੰ ਮਦਰਾਸ ਵਿੱਚ ਘੇਰਿਆ ਹੋਇਆ ਸੀ, ਇਸਨੇ ਅੰਗ੍ਰੇਜ਼ਾਂ ਨਾਲ ਮੇਲ ਜੋਲ ਸ਼ਰੂ ਕੀਤਾ ਅਤੇ ਸਹੈਤਾ ਮੰਗੀ।।

੮–ਅੰਗ੍ਰੇਜ਼ੀ ਗਵਰਨਰ ਦੇ ਕੋਲ ਇਤਨਾ ਸਾਮਾਨ ਨਹੀਂ ਸੀ ਕਿ ਆਪਣੇ ਦੋਹਾਂ ਕਿਲਿਆਂ ਦੀ ਰਾਖੀ ਭੀ ਕਰ ਲਵੇ ਅਤੇ ਤ੍ਰਿਚਨਾ ਪਲੀ ਤੋਂ ਫ਼੍ਰਾਂਸੀਆਂ ਦਾ ਘੇਰਾ ਭੀ ਚੁਕਾ ਦੇਵੇ। ਇਸ ਵਾਸਤੇ ਉਸਨੇ ਥੋੜੀ ਜੇਹੀ ਫ਼ੌਜ ਹਥਿਆਰ ਅਤੇ ਰਸਦ ਦੇਕੇ ਮਹੰਮਦ ਅਲੀ ਦੇ ਪਾਸ ਭੇਜੀ ਅਤੇ ਇਕ ਚਿੱਠੀ ਘੱਲੀ,ਜਿਸ ਵਿੱਚ ਲਿਖਿਆ ਹੋਇਆ ਸੀ ਕਿ 'ਅੰਤ ਤੋੜੀ ਮੁਕਾਬਲੇ ਤੇ ਡਟੇ ਰਹੋ ਅਤੇ ਮੇਰੇ ਉੱਤੇ ਵਿਸ਼ਵਾਸ ਰੱਖੋ, ਮੈਂ ਫ਼ੌਜ ਘਲਦਾ ਹਾਂ?' ਕ੍ਲਾਈਵ ਇਸ ਫ਼ੌਜ ਨਾਲ ਸੀ। ਇਹ ਅਜਿਹੀ ਸੂਰਮਤਾਈ ਨਾਲ ਲੜਦਾ ਭਿੜਦਾ ਤ੍ਰਿਚਨਾ ਪਲੀ ਦੇ ਅੰਦਰ ਗਿਆ ਅਤੇ ਓਥੋਂ ਮੁੜਕੇ ਆਇਆ ਕਿ ਇਸਨੂੰ ਕਪਤਾਨੀ ਦਾ ਹੁੱਦਾ ਮਿਲ ਗਿਆ।।

੬–ਕ੍ਲਾਈਵ ਨੇ ਮਦਰਾਸ ਅੱਪੜ ਕੇ ਗਵਰਨਰ ਨੂੰ ਦੱਸਿਆ ਕਿ ਮਹੰਮਦ ਅਲੀ ਦੀ ਦਸ਼ਾ ਖ਼ਰਾਬ ਹੈ ਅਤੇ ਓਹ ਬਹੁਤ ਚਿਰ ਤਕ ਮੁਕਾਬਲਾ ਨਹੀਂ ਕਰ ਸਕੇਗਾ। ਇਸਨੇ ਏਹ ਭੀ ਦਸਿਆ ਕਿ ਫ਼੍ਰਾਂਸੀਆਂ ਦੀ ਫ਼ੌਜ ਕੁਛ ਤ੍ਰਿਚਨਾ ਪਲੀ ਵਿੱਚ ਹੈ ਅਤੇ ਕੁਛ ਪਾਂਡੀਚਰੀ ਵਿੱਚ, ਤੇ ਕੁਛ ਬੂਸੀ ਦੇ ਨਾਲ ਦੁਰ ਹੈਦਰਾਬਾਦ ਵਿੱਚ ਹੈ। ਕਰਨਾਟਕ ਦੀ ਰਾਜਧਾਨੀ