ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪੪)

(ਅਰਕਾਟ) ਵਿੱਚ ਐਨੀ ਫੌਜ ਨਹੀਂ ਕਿ ਉਸਨੂੰ ਬਚਾ ਸਕੇ। ਮੈਂ ਚਾਹੁੰਦਾ ਹਾਂ ਕਿ ਅਰਕਾਟ ਅੱਪੜਕੇ ਇਸਨੂੰ ਫ਼ਤੇ ਕਰਨ ਦਾ ਪ੍ਰਯਤਨ ਕਰਾਂ, ਜੇਕਰ ਏਹ ਦਾਉ ਚੱਲ ਗਿਆ ਤਾਂ ਚੰਦਾ ਸਾਹਿਬ ਤ੍ਰਿਚਨਾਪਲੀ ਨੂੰ ਛੱਡਕੇ ਅਰਕਾਟ ਨੂੰ ਲੈਣ ਲਈ ਆਵੇਗਾ ਅਤੇ ਇਸ ਤਰਾਂ ਮਹੰਮਦ ਅਲੀ ਦਾ ਛੁਟਕਾਰਾ ਹੋ ਜਾਏਗਾ॥

੧੦–ਗਵਰਨਰ ਨੂੰ ਕਪਤਾਨ ਕ੍ਲਾਈਵ ਦੀ ਤਜਵੀਜ਼ ਪਸੰਦ ਆ ਗਈ ਅਤੇ ਉਸਨੇ ਇਸਨੂੰ ਪ੍ਰਵਾਨ ਕਰ ਲਿਆ। ਕੇਵਲ ੨ ਸੌ ਗੋਰੇ ਅਤੇ ਤਿੰਨ ਸੌ ਹਿੰਦੀ ਸਿਪਾਹੀ ਸਨ ਜੇਹੜੇ ਕ੍ਲਾਈਵ ਨਾਲ ਜਾ ਸਕਦੇ ਸਨ ਤੇ ਓਹ ਭੀ ਅਨਜਾਣ, ਜਿਨਾਂ ਵਿੱਚੋਂ ਬਹੁਤਿਆਂ ਨੇ ਲੜਾਈ ਦੀ ਸ਼ਕਲ ਭੀ ਨਹੀਂ ਵੇਖੀ ਸੀ। ਪਰ ਕ੍ਲਾਈਵ ਨੇ ਇਹੋ ਹੀ ਬਥੇਰੇ ਸਮਝੇ, ਅਰਕਾਟ ਵੱਲ ਕੂਚ ਕਰੀ ਜਾਂਦਾ ਸੀ ਅਤੇ ਨਾਲ ਨਾਲ ਇਨ੍ਹਾਂ ਨੂੰ ਕਵਾਇਦ ਸਿਖਾਂਦਾ ਜਾਂਦਾ ਸੀ। ਕ੍ਲਾਈਵ ਨੂੰ ੬ ਦਿਨ ਰਾਹ ਵਿੱਚ ਲੱਗੇ, ਜਿਸ ਵੇਲੇ ਸ਼ੈਹਰ ਵਿੱਚ ਇੱਕ ਦਰਵਾਜ਼ੇ ਥਾਣੀ ਦਾਖਲ ਹੋਇਆ, ਦੁਜੇ ਦਰਵਾਜ਼ੇ ਥਾਣੀਂ ਚੰਦਾ ਸਾਹਿਬ ਦੀ ਫ਼ੌਜ ਨਸ਼ ਗਈ॥

੧੧–ਚੰਦਾ ਸਹਿਬ ਨੇ ਜਦ ਸੁਣਿਆਂ ਕਿ ਰਾਜਧਾਨੀ ਹੱਥੋਂ ਚਲੀ ਗਈ ਤਾਂ ਉਸਨੇ ਜਿਹਾ ਕਿ ਕ੍ਲਾਈਵ ਦਾ ਖਿਆਲ ਸੀ, ੧੦ ਹਜ਼ਾਰ ਫ਼ੌਜ ਲੈ ਕੇ