ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬੮)

ਅਤੇ ਪ੍ਰਜਾ ਵਿੱਚੋਂ ਹਜ਼ਾਰਾਂ ਆਦਮੀ ਮਰਵਾ ਸੁੱਟੇ। ਇਸਦੀ ਥਾਂ ਨੇਕ ਨੀਤ ਅਤੇ ਪ੍ਰਜਾਪਾਲਕ ਰਾਜ ਹੈ, ਨਿਆਉਂ ਯੁਕਤ ਕਨੂਨ ਹਨ, ਅਤੇ ਹਰ ਥਾਂ ਸੁਖ ਚੈਨ ਹੈ, ਦੇਸ ਪ੍ਰਫੁੱਲਤ ਅਤੇ ਪ੍ਰਜਾ ਸੁਖੀ ਹੈ।

੮–ਸੰ: ੧੮੧੮ ਵਿੱਚ ਪੇਸ਼ਵਾ ਦੇ ਹਟ ਜਾਣ ਕਰਕੇ ਸਤਾਰੇ ਦੀ ਨਿੱਕੀ ਜਹੀ ਰਿਆਸਤ ਸੇਵਾ ਜੀ ਦੇ ਘਰਾਣੇ ਦੇ ਇੱਕ ਰਾਜ ਕੁਮਾਰ ਨੂੰ ਦਿੱਤੀ ਗਈ ਸੀ। ਏਹ ਸਜਾਦਾ ਬੇ ਉਲਾਦ ਮਰ ਗਿਆ, ਇਸ ਲਈ ਸੰ: ੧੮੪੮ ਵਿੱਚ ਏਹ ਰਿਆਸਤ ਬੰਬਈ ਹਾਤੇ ਵਿੱਚ ਸ਼ਾਮਲ ਕੀਤੀ ਗਈ॥

੯–ਸੰ:੧੮੫੩ ਵਿੱਚ ਨਾਗਪੁਰ ਦਾ ਅੰਤਮ ਭੋਂਸਲਾ ਰਾਜਾ ਭੀ ਬਿਨਾਂ ਸੰਤਾਨ ਮਰ ਗਿਆ। ਏਹ ਰਯਾਸਤ ਭੀ ਅੰਗ੍ਰੇਜ਼ੀ ਰਾਜ ਵਿੱਚ ਲੈ ਲਈ ਗਈ ਅਤੇ ਮੱਧ ਹਿੰਦ ਦੇ ਨਾਉਂ ਤੇ ਇਕ ਚੀਫ਼ ਕਮਿਸ਼ਨਰੀ ਬਣਾ ਦਿੱਤੀ ਗਈ। ਇਸੇ ਵਰ੍ਹੇ ਬਰਾਰ ਜੇਹੜਾ ਸੰ:੧੮੦੩ ਵਿੱਚ ਵੈਲਜ਼ਲੀ ਨੇ ਨਿਜ਼ਾਮ ਨੂੰ ਦੇ ਦਿੱਤਾ ਸੀ ਨਿਜ਼ਾਮ ਨੇ ਉਸ ਅੰਗ੍ਰੇਜ਼ੀ ਫੌਜ ਦੇ ਖਰਚ ਬਦਲੇ ਜੇਹੜੀ ਇਸਦੀ ਰਾਖੀ ਲਈ ਰਖੀ ਹੋਈ ਸੀ ਮੋੜਕੇ ਅੰਗ੍ਰੇਜ਼ਾਂ ਨੂੰ ਦੇ ਦਿੱਤਾ॥

੧੦–ਨਵਾਬ ਅੱਵਧ ਦੇ ਦੇਸ ਵਿੱਚ ਬੜਾ ਰੌਲਾ ਪਿਆ ਹੋਇਆ ਸੀ। ਓਹ ਐਡਾ ਜ਼ੁਲਮ ਕਰਦਾ ਸੀ ਕਿ ਪ੍ਰਜਾ ਨੇ ਅੰਗ੍ਰੇਜ਼ਾਂ ਕੋਲ ਸ਼ਿਕਾਇਤ ਕੀਤੀ। ਲਾਰਡ ਬੈਂਟਿੰਕ, ਅਰ ਲਾਰਡ ਹਾਰਡਿੰਗ ਨੇ ਕਈ ਵਾਰ