ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/154

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੪੬੯)

ਨਵਾਬ ਨੂੰ ਸਮਝਾਇਆ ਸੀ ਕਿ ਪ੍ਰਬੰਧ ਵਿਚ ਸੁਧਾਰ ਹੋਣਾ ਚਾਹੀਦਾ ਹੈ ਅਤੇ ਕਿਹਾ ਸੀ ਕਿ ਜੇ ਕਰ ਜ਼ੁਲਮ ਅਤੇ ਰੌਲੇ ਦਾ ਕੁਝ ਭੀ ਬਾਨ੍ਹਣੂ ਨਾਂ ਬੱਝਿਆ ਤਾਂ ਦੇਸ਼ ਲੈ ਲਿਆ ਜਾਵੇਗਾ। ਪਰ ਨਵਾਬ ਨੇ ਉੱਕਾ ਧਿਆਨ ਨਾਂ ਦਿੱਤਾ, ਸਗੋਂ ਰੌਲਾ ਵਧਦਾ ਗਿਆ। ਅੱਵਧ ਦਾ ਸੂਬਾ ਉੱਜੜਦਾ ਜਾਂਦਾ ਸੀ, ਇਸ ਲਈ ਸਰਕਾਰ ਅੰਗ੍ਰੇਜ਼ੀ ਨੇ ਹੁਕਮ ਦਿੱਤਾ ਕਿ ਸਰਕਾਰੀ ਇਲਾਕੇ ਵਿਚ ਮਿਲਾਇਆ ਜਾਵੇ। ਨਵਾਬ ਦੀ ੧੨ ਲੱਖ ਵਰ੍ਹੇ ਦੀ ਪਿਨਸ਼ਨ ਹੋ ਗਈ ਅਤੇ ਕਲਕੱਤੇ ਭੇਜਿਆ ਗਿਆ॥

੧੧–ਲਾਰਡ ਡਲਹੌਜ਼ੀ ਦੇ ਨੱਵੇਂ ਸੂਬਾ ਰਲਾਣ ਕਰਕੇ ਅੰਗ੍ਰੇਜ਼ੀ ਇਲਾਕਾ ਪਹਿਲਾਂ ਨਾਲੋਂ ਦੂਣਾ ਡੇਉਢਾ ਹੋ ਗਿਆ ਸੀ। ਇਸ ਵੇਲੇ ਤੱਕ ਬੰਗਾਲੇ ਦਾ ਗਵਰਨਰ ਹੀ ਹਿੰਦਸਤਾਨ ਦਾ ਗਵਰਨਰ ਜਨਰਲ ਹੁੰਦਾ ਸੀ, ਪਰ ਹੁਣ ਕੰਮ ਐਨਾਂ ਵਧ ਗਿਆ ਸੀ ਕਿ ਇੱਕ ਆਦਮੀ ਤੋਂ ਗਵਰਨਰੀ ਅਤੇ ਗਵਰਨਰ ਜਨਰਲੀ ਦਾ ਕੰਮ ਹੋਣਾ ਕਠਨ ਸੀ॥

੧੨–ਸੰ:੧੮੫੩ ਵਿਚ ਬੰਗਾਲੇ ਵਾਸਤੇ ਇਕ ਲਫ਼ਟੰਟ ਗਵਰਨਰ ਨੀਯਤ ਹੋਇਆ ਅਤੇ ਗਵਰਨਰ ਜਨਰਲ ਦੇ ਜ਼ਿੰਮੇਂ ਹਿੰਦੁਸਤਾਨ ਦੀ ਹਕੂਮਤ ਦਾ ਹੀ ਕੰਮ ਰਹਿ ਗਿਆ। ਹੁਣ ਤੋਂ ਗਵਰਨਰ ਜਨਰਲ ਅਤੇ ਉਸਦੀ ਕੌਂਸਲ ਸ਼ਿਮਲੇ ਜਾਣ ਲੱਗੀ ਜੇਹੜਾ ਪੰਜਾਬ ਵਿਚ ਇਕ ਪਹਾੜੀ ਅਸਥਾਨ ਹੈ। ਉਸ