(੪੭੫)
ਨੱਕ ਸਮਝਦੇ ਸਨ ਅਤੇ ਇਸ ਗੱਲ ਨੂੰ ਅੱਗੇ ਰੱਖ ਕੇ ਅਸਾਂ ਸਰਕਾਰੀ ਰਾਜ ਦਾ ਸਿੱਕਾ ਬਿਠਾਣ ਵਿੱਚ ਕਿਤਣੀ ਕੁ ਸਹਾਇਤਾ ਕੀਤੀ, ਸਦਾ ਹੀ ਆਖਦੇ ਰਹਿੰਦੇ ਸਨ ਕਿ ਸਾਡੇ ਨਾਲ ਚੰਗਾ ਸਲੂਕ ਨਹੀਂ ਹੁੰਦਾ। ਭਾਵੇਂ ਇਨਾਂ ਨੂੰ ਕਈ ਅਜਿਹੇ ਹੱਕ ਭੀ ਮਿਲੇ ਹੋਏ ਸਨ ਜੇਹੜੇ ਬੰਬਈ ਅਤੇ ਮਦਰਾਸ ਦੀਆਂ ਫੌਜਾਂ ਨੂੰ ਪ੍ਰਾਪਤ ਨਹੀਂ ਸਨ,ਫੇਰ ਭੀ ਏਹ ਰੌਲਾ ਹੀ ਪਾਈ ਜਾਂਦੇ ਸਨ। ਇਸ ਕਰਕੇ ਪਿਛਲੇ ਗਵਰਨਰ ਜਨਰਲ ਨੇ ਰਪੋਟ ਭੀ ਕੀਤੀ ਸੀ ਕਿ ਗੋਰਿਆਂ ਦੀ ਫੌਜ ਵਧਾਈ ਜਾਵੇ। ਗੱਲ ਕੀ ਹੁਕਮ ਅਦੂਲੀ ਵਧਦੀ ਗਈ ਅਤੇ ਵੱਡੇ ਅਫਸਰ ਨੇ ਵੀ ਕੋਈ ਤਕੜੀ ਸਜਾ ਨਾਂ ਦਿੱਤੀ। ਦੂਜੀ ਗੱਲ ਜੇਹੜੀ ਜੱਬ੍ਹੇ ਦਾ ਨਾਸ ਕਰਨ ਵਾਲੀ ਸੀ ਓਹ ਏਹ ਸੀ ਕਿ ਲਾਇਕ ਫੌਜੀ ਅਫਸਰ ਸਿਵਲ ਦੇ ਮੈਹਕਮੇਂ ਵਿੱਚ ਤੁਰੇ ਜਾਂਦੇ ਸਨ ਤੇ ਕੇਵਲ ਨਲੈਕ ਪਿੱਛੇ ਰਹਿੰਦੇ ਜਾਂਦੇ ਸਨ। ਇਸ ਕਰਕੇ ਅਫਸਰਾਂ ਦਾ ਅਦਰ, ਮਾਣ ਫੌਜ ਦੀਆਂ ਅੱਖਾਂ ਵਿੱਚ ਦਿਨੋਂ ਦਿਨ ਘਟ ਰਿਹਾ ਸੀ ਅਤੇ ਆਪਣੇ ਬਲ ਦਾ ਘਮੰਡ ਵਧ ਰਿਹਾ ਸੀ॥
੩–ਰਾਜ ਰੌਲਾ ਪਾਣ ਵਾਲਿਆਂ ਨੇ ਵੀ ਇਸ ਖਿਆਲ ਨੂੰ ਭੜਕਾਣ ਵਿੱਚ ਕਸਰ ਨਾਂ ਰੱਖੀ॥ ਲਾਰਡ ਡਲਹੌਜ਼ੀ ਦੀ ਦੇਸੀ ਰਿਆਸਤਾਂ ਨਾਲ ਸਲੂਕ ਦੀ ਚਾਲ ਨੇ ਦੇਸੀ ਰਾਜਿਆਂ ਨੂੰ ਬਹੁਤ ਦੁਖੀ ਕੀਤਾ