ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪੫)

ਅਪਣੇ ਪੁੱਤ੍ਰ ਰਾਜਾ ਸਾਹਿਬ ਨੂੰ ਕੁਛ ਫ਼੍ਰਾਂਸੀ ਫੌਜ ਨਾਲ ਅਰਕਾਟ ਵਲ ਤੋਰਿਆ, ਤਾਂ ਜੋ ਓਹ ਅਰਕਾਟ ਨੂੰ ਅੰਗ੍ਰੇਜ਼ਾਂ ਤੋਂ ਛੁਡਾ ਲਵੇ। ਪੰਜਾਹ ਦਿਨ ਤੋੜੀ ਉਸ ਫੌਜ ਨੇ ਕ੍ਲਾਈਵ ਅਤੇ ਉਸਦੀ ਫੌਜ ਨੂੰ ਘੇਰੀ ਰਖਿਆ ਅਤੇ ਕਿਲੇ ਦੇ ਫ਼ਤੇ ਕਰਨ ਵਿੱਚ ਬੜਾ ਜ਼ੋਰ ਲਾਇਆ, ਪਰ ਬਣਿਆ ਕੁਛ ਨਾਂ॥

੧੨–ਜਦ ਦੋ ਮਹੀਨੇ ਦੇ ਲਗਪਗ ਲੰਘ ਗਏ ਤਾਂ ਮਦਰਾਸ ਦੇ ਗਵਰਨਰ ਨੇ ਕ੍ਲਾਈਵ ਦੀ ਸਹੈਤਾ ਲਈ ਕੁਛ ਫੌਜ ਘੱਲੀ। ਰਾਜਾ ਸਾਹਿਬ ਨੇ ਭੀ ਸੁਣਿਆਂ ਕਿ ਕ੍ਲਾਈਵ ਲਈ ਸਹਇਤਾ ਆਉਂਦੀ ਹੈ, ਉਸਨੇ ਸੰਭਲ ਕੇ ਫਿਰ ਹੱਲਾ ਕੀਤਾ ਕਿ ਇਸ ਵਾਰੀ ਕਿਲੇ ਨੂੰ ਲੈ ਹੀ ਲਵਾਂ, ਪਰ ਉਸਦੇ ੪ ਸੌ ਆਦਮੀ ਮਾਰੇ ਗਏ ਅਤੇ ਉਸਨੂੰ ਪਿਛਾਹਾਂ ਮੁੜਨਾ ਪਿਆ। ਹੁਣ ਇਸਦਾ ਹੌਸਲਾ ਟੁੱਟ ਗਿਆ,ਅਪਣੀ ਰਹੀ ਸਹੀ ਫ਼ੌਜ ਲੈਕੇ ਆਰਕਾਟ ਤੋਂ ਤੁਰ ਗਿਆ, ਕਿਉਂਕਿ ਇਸਨੂੰ ਏਹ ਭੀ ਡਰ ਸੀ ਕਿ ਮਤਾਂ ਇਕ ਪਾਸਿਓਂ ਕ੍ਲਾਈਵ ਆਪਣੀ ਫ਼ੌਜ ਲੈਕੇ ਕਿਲੇ ਤੋਂ ਨਿਕਲੇ ਅਤੇ ਦੂਜੇ ਪਾਸਿਓਂ ਅੰਗ੍ਰੇਜ਼ਾਂ ਦੀ ਕੁੰਮਕ ਆ ਪੁੱਜੇ ਅਰ ਮੈਂ ਦੋਹਾਂ ਵਿੱਚ ਘੇਰਿਆ ਜਾਵਾਂ।

੧੩–ਅਰਕਾਟ ਦਾ ਘੇਰਾ ਉੱਘਾ ਹੈ। ਇਸਦਾ ਸੰਨ ੧੭੫੨ ਈ: ਹੈ। ਇੱਥੋਂ ਦੱਖਣ ਵਿੱਚ ਅੰਗ੍ਰੇਜ਼ਾਂ ਦੀ ਦਸ਼ਾ ਪਲਟਾ ਖਾਂਦੀ ਹੈ। ਹੁਣ ਅੰਗ੍ਰੇਜ਼ਾਂ ਨੇ