ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੨)

ਹੈ, ਉਹ ਅੰਗ੍ਰੇਜ਼ੀ ਰਾਜ ਵਿਚ ਐਡੇ ਸੁਖੀ ਅਤੇ ਪ੍ਰਸੰਨ ਸਨ ਕਿ ਪਹਿਲਾਂ ਕਦੇ ਭੀ ਅਜਿਹਾ ਸੁਖ ਪ੍ਰਾਪਤ ਨਹੀਂ ਹੋਇਆ ਸੀ। ਸਿੱਖ ਅਤੇ ਗੋਰਖੇ ਅੰਗ੍ਰੇਜ਼ਾਂ ਦੇ ਨਾਲ ਰਹੇ ਅਤੇ ਅੰਗ੍ਰੇਜ਼ਾਂ ਵਲੋਂ ਉਹੋ ਜੇਹੀ ਬੀਰਤਾ ਨਾਲ ਲੜੇ ਜਿਸ ਤਰਾਂ ਕੁਝ ਵਰ੍ਹੇ ਪਹਿਲਾਂ ਪਹਿਲ ਅੰਗ੍ਰੇਜ਼ਾਂ ਨਾਲ ਲੜੇ ਸਨ। ਜਰਨੈਲ ਹੈਵੀਲਕ ਨੇ ਜੇਹੜਾ ਪਿਛੋਂ ਸਰ ਹਨਰੀ ਹੈਵੀਲਕ ਬਣਿਆਂ ਨਾਨਾ ਸਾਹਿਬ ਨੂੰ ਹਾਰ ਦਿੱਤੀ। ਓਹ ਬਨਾਂ ਵਿਚ ਨੱਸ ਗਿਆ ਅਤੇ ਪਤਾ ਨਹੀਂ ਲੱਗਾ ਕਿ ਉਸਦਾ ਕੀ ਅੰਤ ਹੋਇਆ। ਜਰਨੈਲ ਨੀਲ ਜਰਨੈਲ ਹੈਵੀਲਕ ਦੇ ਨਾਲ ਆ ਰਲਿਆ। ਦੋਹਾਂ ਰਲਕੇ ਕਾਨ੍ਹਪੁਰ ਫਤੇ ਕਰ ਲਿਆ ਅਤੇ ਲਖਨਊ ਦੀ ਸਹੈਤਾ ਨੂੰ ਤੁਰ ਪਏ, ਜਿੱਥੇ ਸਰ ਹੈਨਰੀ ਲਾਰੈਂਸ ਕਈ ਮਹੀਨਿਆਂ ਤੋਂ ਪੰਜਾਹ ਹਜ਼ਾਰ ਆੱਕੀਆਂ ਦਾ ਟਾਕਰਾ ਕਰ ਰਿਹਾ ਸੀ। ਛਿਆਂ ਦਿਨਾਂ ਦੀ ਘਮਸਾਨ ਲੜਾਈ ਪਿਛੋਂ ਜਨਰੈਲ ਵਿਲਸਨ ਨੇ ਹੱਲਾ ਕਰਕੇ ਦਿੱਲੀ ਫਤੇ ਕਰ ਲਈ। ਹੁਣ ਸਰ ਕੌਲਿਨ ਕੈਂਬਲ ਅਤੇ ਸਰ ਜੇਮਜ਼ ਆਊਟਰੈਮ ਦੀ ਕਮਾਨ ਵਿਚ ਗੋਰਿਆਂ ਦੀ ਬਹੁਤ ਸਾਰੀ ਫੌਜ ਆ ਪੁੱਜੀ। ਕਾਨ੍ਹਪੁਰ, ਲਖਨਊ ਸਰ ਹੋ ਗਏ ਅਤੇ ਆਕੀ ਅੱਵਧ ਵਿੱਚੋਂ ਕਢ ਦਿੱਤੇ ਗਏ। ਜਰਨੈਲ ਨਿਕਲਸਨ ਦਿੱਲੀ ਦੀ ਲੜਾਈ ਵਿੱਚ ਮਾਰਿਆ ਗਿਆ। ਥੋੜੇ ਹੀ ਦਿਨਾਂ ਪਿੱਛੋਂ