ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੬)

ਥਾਂ ਪ੍ਰਜਾ ਨੂੰ ਅਪਣੇ ਬੱਚਿਆਂ ਵਾਂਗ ਪਿਚ ਕਰਦੀ ਸੀ। ਉਹ ਜਿਸਤਰਾਂ ਇਗਲੈਂਡ ਦੇ ਬਲਵਾਨ ਅਮੀਰਾਂ ਦੀ ਮਲਕਾਂ ਸੀ ਇਸ ਤਰਾਂ ਹਿੰਦੁਸਤਾਨ ਦੇ ਗ੍ਰੀਬ ਮਜੂਰਾਂ ਦੀ ਭੀ ਰਾਣੀ ਸੀ। ਅਪਣੀ ਪ੍ਰਜਾ ਦਾ ਐਡਾ ਧਿਆਨ ਰਖਦੀ ਕਿ ਪਹਿਲਾਂ ਕਿਸੇ ਰਾਜੇ ਅਥਵਾ ਰਾਣੀ ਨੇ ਨਹੀਂ ਰੱਖਿਆ ਸੀ।

੫–ਲਾਰਡ ਐਲਗਿਨ ਦੂਜਾ ਵੈਸਰਾਇ ਸੀ। ਸੰ: ੧੮੬੨ ਵਿੱਚ ਹਿੰਦੁਸਤਾਨ ਆਇਆ ਅਤੇ ਸੰ: ੧੮੬੩ ਵਿੱਚ ਚਲਾਣਾ ਕਰ ਗਿਆ। ਇਸੇ ਵਰੇ ਅਫਗ਼ਾਨਸਤਾਲ ਦਾ ਅਮੀਰ ਦੋਸਤ ਮੁਹੰਮਦ ਜੋ ਗ਼ਦਰ ਦੇ ਸਮੇਂ ਅੰਗ੍ਰੇਜ਼ਾਂ ਦਾ ਮਿੱਤ੍ਰ ਰਿਹਾ ਸੀ ਚਲਣਾ ਕਰ ਗਿਆ ਅਤੇ ਉਸਦਾ ਪੁਤ੍ਰ ਸ਼ੇਰ ਮਲੀ ਅਮੀਰ ਬਣਿਆਂ। ਸ਼ੇਰ ਅਲੀ ਨੇ ਆਪਣੇ ਵੱਡੇ ਭਰਾ ਅਫਜ਼ਲ ਖ਼ਾਂ ਨੂੰ ਜਹੜਾ ਰਾਜ ਭਾਗ ਦਾ ਹੱਕਦਾਰ ਸੀ ਕੈਦ ਕਰ ਲਿਆ॥

੬–੧੮੬੪ ਵਿੱਚ ਸਰ ਜਾਨ ਲਾਰੈਂਸ ਜ ਗ਼ਦਰ ਦੇ ਦਿਨਾਂ ਵਿੱਚ ਪੰਜਾਬ ਦਾ ਹਾਕਮ ਸੀ ਅਰ ਅਪਣੇ ਚੰਗੇ ਪ੍ਰਬੰਧ ਦੇ ਕਾਰਨ ਬੜਾ ਨੇਕ ਨਾਮ ਸੀ ਅਤੇ ਜੇਹੜਾ ਪਿੱਛੋਂ ਲਾਰਡ ਲਾਰੈਂਸ ਦੇ ਖਿਤਾਬ ਨਾਲ ਵਡਿਆਇਆ ਗਿਆ, ਵੈਸਰਾਇ ਅਸਥਾਪਨ ਹੋਇਆ। ਇਸਦੇ ਸਮੇਂ ਵਿੱਚ ਭੂਟਾਨ ਨਾਲ ਇਕ ਨਿੱਕਾ ਜਿਹਾ ਜੁੱਧ ਹੋਯਾ। ਭੂਟਾਨ ਇੱਕ ਨਿੱਕਾ ਜਿਹਾ