ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੭)

ਦੇਸ ਨੀਪਾਲ ਦੇ ਪੂਰਬ ਵਿੱਚ ਹੈ। ਲੜਾਈ ਦਾ ਕਾਰਨ ਇਹ ਸੀ ਕਿ ਇਥੋਂ ਦਾ ਹਾਕਮ ਕੁਛ ਹਿੰਦੁਸਤਾਨੀਆਂ ਨੂੰ ਬਰਦੇ ਬਣਾਕੇ ਲੈ ਗਿਆ ਸੀ। ਉਸਨੂੰ ਹਾਰ ਹੋਈ ਅਤੇ ਬਰਦੇ ਛੁਡਾ ਦਿੱਤੇ ਗਏ। ਦੋਸਤ ਮੁਹੰਮਦ ਦੇ ਵੱਡੇ ਪੁੱਤ੍ਰ ਅਫਜ਼ਲ ਖ਼ਾਂ ਨੂੰ ਇਸਦੇ ਪੁੱਤ੍ਰ ਅਬਦੁਲ ਰੈਹਮਾਨ ਨੇ ਕੈਦੋਂ ਕੱਢਕੇ ਅਫਗ਼ਾਨਸਤਾਨ ਦੇ ਤਖਤ ਉੱਤੇ ਬਿਠਾ ਦਿੱਤਾ। ਸ਼ੇਰ ਅਲੀ ਨੱਸ ਗਿਆ, ਪਰ ਥੋੜੇ ਦਿਨਾਂ ਪਿੱਛੋਂ ਅਫਜ਼ਲ ਖ਼ਾਂ ਦੇ ਮਰਨ ਮਗਰੋਂ ਫੇਰ ਕਾਬਲ ਵਿੱਚ ਆ ਗਿਆ ਅਤੇ ਪਹਿਲੇ ਵਾਂਗ ਰਾਜ ਕਰਨ ਲੱਗ ਪਿਆ।

ਸਰ ਜਾਨ ਲਾਰੈਂਸ ਦੇ ਸਮੇਂ ਵਿੱਚ ਦੋ ਵੱਡੇ ਕਾਲ ਪਏ, ਇਕ ਉੜੀਸੇ ਵਿੱਚ ਤੇ ਦੂਜਾ ਪੱਛਮੀ ਹਿੰਦੁਸਤਾਨ ਵਿੱਚ। ਸਰਕਾਰ ਨੇ ਬਹੁਤ ਸਾਰਾ ਰੁਪਯਾ ਕਾਲ ਪੀੜਤ ਲੋਕਾਂ ਦੀ ਸਹੈਤਾ ਲਈ ਖਰਚ ਕੀਤਾ ਅਤੇ ਹਜਾਰਾਂ ਲੋਕਾਂ ਦੀ ਜਾਨ ਬਚਈ॥

੧੦–ਚੌਥਾ ਵੈਸਰਾਇ ਲਾਰਡ ਮੇਓ ਸੀ। ਏਹ ਸੰ: ੧੮੬੯ ਵਿੱਚ ਆਇਆ ਸੀ। ਹਿੰਦੁਸਤਾਨ ਵਿੱਚ ਆਏ ਨੂੰ ਤਿੰਨ ਹੀ ਵਰ੍ਹੇ ਹੋਏ ਸਨ ਕਿ ਅੰਡੇਮਾਨ ਟਾਪੂ ਨੂੰ ਦੇਖਣ ਲਈ ਗਿਆ ਜਿਥੇ ਇਕ ਮੁਸਲਮਾਨ ਕੈਦੀ ਨੇ ਉਸਨੂੰ ਮਾਰ ਸੁੱਟਿਆ। ਇਸਨੇ ਵੱਡੇ ਵੱਡੇ ਮਕਾਨ ਬਣਾਏ ਅਤੇ ਮੈਹਕਮਾਂ ਖੇਤੀਬਾੜੀ ਅਸਥਾਪਨ ਕੀਤਾ। ਇਸ ਮੈਹਕਮੇ ਦੇ ਅਫ਼ਸਰ ਇਨ੍ਹਾਂ ਗੱਲਾਂ ਦੀ ਖੋਜ ਕਰਦੇ ਰਹਿੰਦੇ ਹਨ।