ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/176

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੮)

ਕਿ ਹੋਰ ਦੇਸ਼ਾਂ ਦੇ ਕ੍ਰਿਸਾਣ ਕਿਸਤਰਾਂ ਕੰਮ ਕਰਦੇ ਹਨ ਅਤੇ ਕੀ ਕੀ ਪੈਦਾ ਕਰਦੇ ਹਨ, ਕਿਸ ਪ੍ਰਕਾਰ ਦੇ ਹਲ ਵਰਤਦੇ ਹਨ, ਆਪਣੇ ਬਾਗਾਂ ਵਿੱਚ ਕੀ ਕੀ ਫੁੱਲ ਅਤੇ ਮੇਵੇ ਲਗਾਉਂਦੇ ਹਨ, ਕੇਹੜਾ ਮੱਲ੍ਹੜ ਵਰਤਦੇ ਹਨ ਤੇ ਕਿਵੇਂ ਭੋਂ ਨੂੰ ਵਾਹੁੰਦੇ ਹਨ। ਅੰਗ੍ਰੇਜ਼ਾਂ ਲਈ ਇਹੋ ਜਿਹੀ ਖੋਜ ਸੌਖੀ ਹੈ, ਕਿਉਂਕਿ ਓਹ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਫਿਰਦੇ ਹਨ ਅਤੇ ਉਥੋਂ ਦਾ ਹਾਲ ਪਤਾ ਕਰਦੇ ਹਨ। ਜਦ ਮੈਹਕਮਾਂ ਖੇਤੀ ਬਾੜੀ ਦੇ ਅਫਸਰ ਏਹ ਗੱਲਾਂ ਪਤਾ ਕਰ ਲੈਦੇ ਹਨ ਤਾਂ ਸਿਆਣੇ ੨ ਕ੍ਰਿਸਾਣਾਂ ਨੂੰ ਭੀ ਖਬਰ ਕਰ ਦਿੰਦੇ ਹਨ ਅਤੇ ਇਨਾਂ ਨੂੰ ਖੇਤੀ ਸੰਬੰਧੀ ਚੰਗੀਆਂ ਅਤੇ ਲਾਭਦਾਇਕ ਗੱਲਾਂ ਦੱਸਦੇ ਹਨ॥

੮–ਪੰਜਵਾਂ ਵੈਸਰਾਇ ਲਾਰਡ ਨਾਰਥ ਬ੍ਰੁਕ ਸੀ (ਇਸਦੇ ਸਮੇਂ ਵਿੱਚ ਬੰਗਾਲੇ ਵਿੱਚ ਵੱਡੇ ਭਾਰੇ ਕਾਲ ਦੀਆਂ ਨਿਸ਼ਾਨੀਆਂ ਦਿੱਸਣ ਲੱਗੀਆਂ, ਪਰ ਉਸਨੇ ਸਿਆਨਪ ਨਾਲ ਕਾਲ ਨੂੰ ਨਾਂ ਪੈਣ ਦਿੱਤਾ, ਅਰਥਾਤ ਜਿਨ੍ਹਾਂ ਕ੍ਰਿਸਾਣਾਂ ਦੀਆਂ ਫਸਲਾਂ ਮਾਰੀਆਂ ਗਈਆਂ ਸਨ ਉਨ੍ਹਾਂ ਲਈ ਕੰਮ ਪੈਦਾ ਕਰ ਦਿੱਤਾ, ਤਨਖਾਹਾਂ ਅਤੇ ਮਜੂਰੀਆਂ ਬੰਨ੍ਹ ਦਿਤੀਆਂ ਅਤੇ ਖਾਣ ਨੂੰ ਦੇਣਾ ਸ਼ੁਰੂ ਕਰ ਦਿੱਤਾ। ਇਸ ਢੰਗ ਨਾਲ ਉਨਾਂ ਦੀਆਂ ਜਾਨਾਂ ਬਚ ਗਈਆਂ। ਰਾਣੀ ਵਿਕਟੋਰੀਆਂ ਦੇ ਵੱਡੇ ਪੁੱਤ੍ਰ ਜੋ ਉਸ ਵੇਲੇ ਪ੍ਰਿੰਸ ਔਫ ਵੇਲਜ਼ ਸਨ ਅਤੇ ਪਿੱਛੋਂ ਐਡਵਰਡ