ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੯)

ਸਪਤਮ ਦੇ ਨਾਉਂ ਤੇ ਸ਼ਹਿਨਸ਼ਾਹ ਬਣੇ ਸੰ: ੧੮੭੫ ਵਿੱਚ ਹਿੰਦੁਸਤਾਨ ਦੀ ਸੈਰ ਲਈ ਆਏ। ਹਿੰਦੁਸਤਾਨ ਦੇ ਰਾਜੇ ਮਹਾਰਾਜੇ ਅਤੇ ਨਵਾਬ ਅਪ ਦੀ ਮੁਲਾਕਾਤ ਨਲ ਵਡਿਆਏ ਗਏ ਅਰ ਸਾਰੇ ਦੇਸ ਵਿੱਚ ਖੁਸ਼ੀ ਅਤੇ ਪ੍ਰਸੰਨਤਾ ਦੇ ਡੰਕੇ ਵੱਜੇ॥

—:o:—

੮੮-ਹਿੰਦ ਦੀ ਦਸ਼ਾ ਮਹਾਰਾਣੀ ਵਿਕਟੋਰੀਆ ਅਤੇ ਉਨ੍ਹਾਂ ਤੋਂ ਪਿਛਲੇਰਿਆਂ ਬਾਦਸ਼ਾਹਾਂ ਦੀ ਛਤ੍ਰ ਛਾਇਆ ਹੇਠ

[ਅੰਤਲੇ ਛੇ ਵੈਸਰਾਇ]

[ਸੰ: ੧੮੭੭ ਤੋਂ ੧੯੦੧ ਈ: ਤੀਕ]

੧–ਛੇਵੇਂ ਵੈਸਰਾਇ ਲਾਰਡ ਲਿਟਨ ਨੇ ਸੰ: ੧੮੭੭ ਵਿੱਚ ਦਿੱਲੀ ਵਿਖ ਇੱਕ ਬੜਾ ਭਾਰਾ ਦਰਬਾਰ ਕੀਤਾ, ਅਤੇ ਇਸ ਦਰਬਾਰ ਵਿੱਚ ਇੰਗਲੈਂਡ ਦੀ "ਰਾਣੀ" ਦੇ ਹਿੰਦੁਸਤਾਨ ਦੀ "ਮਹਾਰਾਣੀ" ਹੋਣ ਦਾ ਹੋਕਾ ਦਿੱਤਾ ਗਿਆ। ਏਹ ਪਹਿਲਾ ਸਮਾਂ ਸੀ ਜਦ ਹਿੰਦੁਸਤਾਨ ਦੇ ਰਾਜੇ,. ਨਵਾਬ ਅਤੇ ਰਈਸ ਅਪਣੇ ਪੁਰਾਣੇ ਝਗੜਿਆਂ ਨੂੰ ਛੱਡਕੇ ਸ੍ਰੀ ਮਹਾਰਾਣੀ ਜੀ ਦੀ ਅੰਗਪਾਲ ਪਰਜਾ ਬਣਕੇ ਜਲਸੇ ਵਿੱਚ ਇਕੱਤ੍ਰ ਹੋਏ॥

੨–ਇਸ ਦੇ ਥੋੜੇ ਹੀ ਚਿਰ ਪਿੱਛੋਂ ਦੱਖਣੀ