ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦੩)

ਮਸੀਤ, ਮੰਦਰ, ਅਥਵਾ ਗਿਰਜੇ ਵਿਚ ਈਸ਼੍ਵਰ ਦਾ ਸਿਮ੍ਰਨ ਕਰ ਸਕਦਾ ਹੈ। ਜੇਕਰ ਇਕ ਧਰਮ ਨੂੰ ਛੱਡ ਕੇ ਦੂਜਾ ਧਾਰਨ ਕਰਨਾ ਚਾਹੇ ਤਾਂ ਭੀ ਕੋਈ ਰੋਕ ਨਹੀਂ ਹੈ ਅਤੇ ਨਾ ਹੀ ਧਰਮ ਦੇ ਸੰਬੰਧ ਵਿਚ ਕਿਸੇ ਉੱਤੇ ਸਖਤੀ ਕੀਤੀ ਜਾਂਦੀ ਹੈ।

੩–ਪਰ ਧਰਮ ਦੀ ਓਟ ਲੈ ਕੇ ਕਿਸੇ ਨੂੰ ਪਾਪ ਕਰਨ ਦੀ ਖੁੱਲ੍ਹ ਨਹੀਂ ਹੈ। ਨਾ ਕੋਈ ਬਦੋਸੇ ਬੱਚੇ ਨੂੰ ਗੰਗਾ ਵਿਚ ਡਬੋ ਸਕਦਾ ਹੈ ਅਤੇ ਨਾ ਬਦੋਸੀ ਲੜਕੀ ਨੂੰ ਜਾਨੋਂ ਮੁਕਾ ਸਕਦਾ ਹੈ, ਨਾ ਕਿਸੇ ਦੇਵੀ ਦੇਵਤੇ ਦੇ ਮੰਦਰ ਵਿੱਚ ਮਨੁੱਖ ਦੀ ਕੁਰਬਾਨੀ ਦਿੱਤੀ ਜਾ ਸਕਦੀ ਹੈ, ਨਾ ਕੋਈ ਸਤੀ ਬਣਕੇ ਆਪਣੇ ਪਤੀ ਦੀ ਚਿਖਾ ਪਰ ਬੈਠ ਕੇ ਆਪਣੇ ਆਪ ਨੂੰ ਦਗਧ ਕਰ ਸਕਦੀ ਹੈ। ਪਿਛਲਿਆਂ ਸਮਿਆਂ ਵਿਚ ਇਹ ਰਸਮਾਂ ਆਮ ਪ੍ਰਚਲਤ ਸਨ, ਪਰ ਹੁਣ ਜੁਰਮ ਹਨ ਅਤੇ ਇਨ੍ਹਾਂ ਲਈ ਕਰੜੇ ਦੰਡ ਹਨ। ਇਸੇ ਪ੍ਰਕਾਰ ਨਾ ਕੋਈ ਬਰਦਾ ਰੱਖ ਸਕਦਾ ਹੈ ਅਤੇ ਨਾ ਮਾਰ ਕੁੱਟ ਕੇ ਉਸਨੂੰ ਕਿਸੇ ਕਾਰ ਦਾ ਦੁੱਖ ਦੇ ਸਕਦਾ ਹੈ, ਅਤੇ ਨਾ ਹੀ ਮੁੱਲ ਖ੍ਰੀਦ ਸਕਦਾ ਹੈ ਅਤੇ ਨਾ ਵੇਚ ਸਕਦਾ ਹੈ। ਇਸਦਾ ਕਾਰਨ ਇਹ ਹੈ ਕਿ ਕੋਈ ਵਰਿਹਾਂ ਤੋਂ ਬ੍ਰਤਾਨੀਆ ਰਾਜ ਵਿਚ ਬਰਦਿਆਂ ਦੀ ਖ੍ਰੀਦ ਅਤੇ ਵਿੱਕਰੀ ਬੰਦ ਕੀਤੀ ਗਈ ਹੈ।

੪–ਹੁਣ ਸਭ ਲੋਕਾਂ ਲਈ ਇੱਕੋ ਕਨੂੰਨ ਹੈ,