(੫੦੮)
ਅਤੇ ਸਭਨਾ ਦੇ ਅਧਿਕਾਰ ਬ੍ਰਾਬਰ ਹਨ। ਇੱਕ ਰਾਬਤਾ ਫੌਜਦਾਰੀ ਹੈ, ਜਿਹੜਾ ਛਾਪ ਕੇ ਪ੍ਰਕਾਸ਼ ਕੀਤਾ ਗਿਆ ਹੈ, ਹਰੇਕ ਆਦਮੀ ਇਸਤੋਂ' ਜਾਣੂੰ ਹੋ ਸਕਦਾ ਹੈ। ਹਰੇਕ ਆਦਮੀ ਨੂੰ ਪਤਾ ਹੈ ਕਿ ਮੈਨੂੰ ਕਿਹੜੇ ਕੰਮ ਕਰਨੇ ਜੋਗ ਹਨ ਅਤੇ ਕਿਹੜੇ ਨਹੀਂ? ਉਪ੍ਰੋਕਤ ਜ਼ਾਬਤੇ ਵਿਚ ਹਰੇਕ ਜੁਰਮ ਦੇ ਲੱਛਨ ਅਤੇ ਉਸਦਾ ਦੰਡ ਭਲੀ ਪ੍ਰਕਾਰ ਦੱਸਿਆ ਗਿਆ ਹੈ। ਹਿੰਦੂਆਂ ਲਈ ਹੋਰ ਕਾਨੂਨ ਹੈ ਅਤੇ ਨਾ ਮੁਸਲਮਾਨ ਅਤੇ ਈਸਾਈਆਂ ਲਈ ਅੱਡ ਨਿਯਮ ਹਨ। ਜੇਹੜਾ ਵੀ ਕਨੂੰਨ ਤੋੜੇ ਦੰਡ ਦਾ ਭਾਗੀ ਹੈ ਭਾਵੇਂ ਕੋਈ ਹੋਵੇ। ਕੋਈ ਊਚ ਨੀਚ ਦਾ ਫਰਕ ਨਹੀਂ,ਅਮੀਰ ਗਰੀਬ ਇੱਕੋ ਜੇਹੇ ਹਨ। ਸਭ ਨਾਲ ਇਕੋ ਜਿਹਾ ਸਲੂਕ ਹੁੰਦਾ ਹੈ ਅਤੇ ਦੰਡ ਭੀ ਸਭ ਲਈ ਇੱਕੋ ਜਿਹਾ ਹੈ।
੫–ਪ੍ਰੰਤੂ ਦੀਵਾਨੀ, ਧਾਰਮਕ ਅਤੇ ਜੈਦਾਤ ਦੇ ਵਿਰਸੇ ਦੇ ਮਾਮਲਿਆਂ ਵਿਚ ਹਿੰਦੂਆਂ ਦੇ ਧਰਮ ਸ਼ਾਸਤ੍ਰ ਅਤੇ ਮੁਸਲਮਾਨਾਂ ਦੀ ਸ਼ੁਰ੍ਹਾ ਮੰਨੀ ਜਾ ਸਕਦੀ ਹੈ, ਜਾਤ ਪਾਤ ਦੇ ਵਿਰੁੱਧ ਕੋਈ ਨਿਯਮ ਨਹੀਂ। ਹਿੰਦ ਸ਼ਾਸਤ੍ਰਿਕ ਅਤੇ ਪੌਰਾਨਿਕ ਨਿਯਮਾਂ ਅਨੁਸਾਰ ਕਠਨ ਤੋਂ ਕਠਨ ਰਸਮਾਂ ਪੂਰੀਆਂ ਕਰ ਸਕਦੇ ਹਨ, ਅਤੇ ਮੁਸਲਮਾਨ ਓਹਨਾਂ ਨਿਯਮਾਂ ਅਨੁਸਾਰ ਜੀਵਨ ਬਤੀਤ ਕਰ ਸਕਦੇ ਹਨ ਜੋ ਕੁਰਾਨ ਸ਼ਰੀਫ ਅਤੇ ਹਦੀਸ ਵਿਚ ਦਰਜ ਹਨ।