(੫੧੧)
ਨਾਲੋਂ ਉਕਾ ਹੀ ਅੱਡ ਹੈ, ਉਨ੍ਹਾਂ ਦੀ ਸ਼ਕਲ ਸੂਰਤ ਰਹਿਤ ਬਹਿਤ, ਸੁਭਾਵ ਅਤੇ ਧਰਮ ਅਡ ਅਡ ਹਨ, ਅਜਿਹਾ ਰਾਜਾ ਹਿੰਦੁਸਤਾਨ ਵਿੱਚ ਘੱਟ ਹੀ ਹੋਇਆ ਹੋਵੇਗਾ। ਜਿਸਨੇ ਸਾਰੇ ਹਿੰਦੁਸਤਾਨ ਉਤੇ ਰਾਜ ਕੀਤਾ ਹੋਵੇ ਅਤੇ ਇਨ੍ਹਾਂ ਸਾਰੀਆਂ ਕੌਮਾਂ, ਨਸਲਾਂ ਅਤੇ ਮੱਤ ਮਤਾਂਤ੍ਰਾਂ ਵਿੱਚ ਅਮਨ ਰੱਖਿਆ ਹੋਵੇ, ਐਥੋਂ ਤੀਕ ਕਿ ਅਕਬਰ, ਜਹਾਂਗੀਰ, ਸ਼ਾਹਜਹਾਨ ਅਤੇ ਔਰੰਗ ਜਿਹੇ ਤਕੜੇ ਬਾਦਸ਼ਾਹਾਂ ਨੇ ਭੀ ਉਤ੍ਰੀ ਹਿੰਦੁਸਤਾਨ ਅਤੇ ਮੱਧ ਹਿੰਦ ਦੇ ਕੁਝ ਕੁ ਹਿੱਸਿਆਂ ਉੱਤੇ ਰਾਜ ਕੀਤਾ ਹੈ। ਉਨ੍ਹਾਂ ਸਮਿਆ ਵਿੱਚ ਰੇਲ ਤੇ ਤਾਰ ਦਾ ਤਾਂ ਨਾਉਂ ਭੀ ਨਹੀਂ ਸੀ, ਚੰਗੀਆਂ ਸੜਕਾਂ ਬਹੁਤ ਘੱਟ ਹੀ ਸਨ। ਇਨ੍ਹਾਂ ਕਾਰਨਾਂ ਕਰਕੇ ਓਨ੍ਹਾਂ ਬਾਦਸ਼ਾਹਾਂ ਦੇ ਹੁਕਮਾਂ ਦੀ ਮਨੌਤ ਸਾਰੇ ਦੇਸ ਵਿੱਚ ਨਹੀਂ ਹੋ ਸਕਦੀ ਸੀ।
੧੧–ਜੇਕਰ ਹਿੰਦੁਸਤਾਨ ਵਿੱਚ ਕੋਈ ਜ਼ਬਰਦਸਤ ਬਾਦਸ਼ਾਹ ਹੈ, ਜਿਸ ਦਾ ਟਾਕਰਾ ਕੋਈ ਨਹੀਂ ਕਰ ਸਕਦਾ ਅਤੇ ਜਿਹੜਾ ਦੁਨੀਆਂ ਵਿੱਚ ਸਭ ਤੋਂ ਤਕੜਾ ਤੇ ਜੋਰ ਵਾਲਾ ਹੈ ਅਤੇ ਜਿਸਦੀਆਂ ਫ਼ੌਜਾਂ ਅਮਨ ਰਖ ਸਕਦੀਆਂ ਹਨ, ਆਕੀਆਂ ਨੂੰ ਸਰ ਕਰ ਸਕਦੀਆਂ ਹਨ, ਅਤੇ ਹਮਲਾ ਕਰਨ ਵਾਲਿਆਂ ਨੂੰ ਪਿਛਾਂਹ ਹਟਾ ਸਕਦੀਆਂ ਹਨ, ਤਾਂ ਓਹ ਵੀ ਹਜ਼ੂਰ ਸ਼ਹਿਨ ਸ਼ਾਹ ਜਾਰਜ ਪੰਚਮ ਹੈ॥
੧੧–ਹੁਣ ਹਰ ਥਾਂ ਤੇ ਅਮਨ ਚੈਨ ਹੈ ਅਤੇ