ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨੫)

ਕਰਾ ਦੇਣ ਅਤੇ ਚੰਗੇ ਚੰਗੇ ਢੰਗ ਦੱਸਣ।

੫–ਇੱਕ ਮੈਹਕਮਾ ਪਸੂਆਂ ਦੇ ਇਲਾਜ ਦਾ ਭੀ ਹੈ, ਜਿਸਨੂੰ ਵਟੈਰੀਨਰੀ ਮੈਹਕਮਾ ਆਖਦੇ ਹਨ ਇਸਦੇ ਮੁਲਾਜ਼ਮ ਜ਼ਿਮੀਦਾਰਾਂ ਦੇ ਪਸ਼ੂਆਂ ਦੀ ਖਬਰ ਰਖਦੇ ਅਤੇ ਜਿਥੋਂ ਤਕ ਹੋ ਸਕਦਾ ਹੈ ਉਸਨੂੰ ਆਪ ਆਪਣੇ ਪਸ਼ੂਆਂ ਦੀ ਸਾਂਭ ਸਿਖਾਉਂਦੇ ਹਨ, ਇਸ ਕੰਮ ਨੂੰ ਸਿਖਾਉਣ ਲਈ ਮਦਰਸੇ ਭੀ ਹਨ, ਜਿਥੇ ਪਸ਼ੂਆਂ ਦੇ ਇਲਾਜ ਦੀ ਸਿਖ੍ਯਾ ਦਿਤੀ ਜਾਂਦੀ ਹੈ, ਉਹ ਪਸ਼ੂਆਂ ਦੀ ਨਸਲ ਨੂੰ ਉਨਤ ਕਰਨ ਦੇ ਵੀ ਜਤਨ ਕਰਦੇ ਰਹਿੰਦੇ ਹਨ, ਤਾਕਿ ਜ਼ਿਮੀਦਾਰਾਂ ਨੂੰ ਉਹੋ ਜਿਹੀਆਂ ਚੰਗੀਆਂ ਗਾਈਆਂ, ਤਕੜੇ ਬੈਲ, ਘੋੜੇ, ਟੱਟੂ ਮਿਲ ਸਕਣ, ਜਿਹੇ ਇੰਗਲੈਂਡ,ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿਚ ਹਨ।

੬–ਹਰ ਥਾਂ ਜ਼ਿਮੀਦਾਰਾਂ ਦੇ ਬੱਚਿਆਂ ਲਈ ਮਦਰੱਸੇ ਖੋਲ੍ਹੇ ਹੋਏ ਹਨ ਤਾਕਿ ਓਹ, ਲਿਖਣਾ ਪੜ੍ਹਨਾ ਸਿੱਖ ਜਾਣ, ਕਿਤਾਬਾਂ ਵਿਚ ਬਹੁਤ ਵਿਦ੍ਯਾ ਹੁੰਦੀ ਹੈ, ਇਸ ਕਰਕੇ ਜੋ ਲੋਕ ਪੜ੍ਹਨਾ ਸਿਖ ਲੈਣ ਓਹ ਵਿਦਵਾਨ ਹੋਕੇ ਆਪਣੀਆਂ ਭੋਆਂ ਵਿਚ ਚੰਗੀ ਤਰਾਂ ਵਾਹੀ ਕਰ ਸਕਦੇ ਹਨ ਅਤੇ ਆਪਣਾ ਹਿਸਾਬ ਕਤਾਬ ਰੱਖਕੇ ਲੋਕਾਂ ਦੇ ਧੋਖੇ ਤੋਂ ਬਚ ਸਕਦੇ ਹਨ॥