ਇਹ ਵਰਕੇ ਦੀ ਤਸਦੀਕ ਕੀਤਾ ਹੈ
(੩੪੯)
੪–ਇਸ ਵੇਲੇ ਨਵਾਬ ਤਾਂ ਸੁੱਤਾ ਰਿਹਾ ਅਤੇ ਪਾਹਰੂਆਂ ਨੇ ੧੪੬ ਕੈਦੀਆਂ ਨੂੰ ਇਕ ਅਜਿਹੀ ਤੰਗ ਅਤੇ ਹਨੇਰੀ ਕੋਠੜੀ ਵਿਚ ਡੱਕ ਦਿੱਤਾ ਜਿੱਥੇ ਪਹਿਲਾਂ ਇਕ ਕੈਦੀ ਰੱਖਿਆ ਜਾਂਦਾ ਸੀ। ਏਹ ਅਜਿਹੀ ਗਰਮ ਅਤੇ ਹਨੇਰੀ ਸੀ ਕਿ ਬਲੈਕ ਹੋਲ (ਹਨੇਰੀ ਕੋਠੜੀ) ਦੇ ਨਾਉਂ ਤੇ ਪਸਿੱਧ ਹੈ। ਇਤਨੇ ਆਦਮੀਆਂ ਨੂੰ ਇੱਕ ਕੋਠੜੀ ਵਿਚ ਡੱਕ ਦੇਣਾ ਓਹਨਾਂ ਲਈ ਪ੍ਰਤੱਖ ਮੌਤ ਸੀ। ਜਿਉਂ ੨ ਏਹ ਬੇਬਸ ਕੈਦੀ ਸਾਹ ਘੁੱਟਕੇ ਮਰਦੇ ਸਨ, ਤਿਉਂ ੨ ਨਿਰਦਈ ਪਾਹਰੂ ਵੇਖ ਵੇਖ ਕੇ ਹੱਸਦੇ ਸਨ।
੫–ਜਦ ਦੂਜੇ ਦਿਨ ਸਵੇਰ ਨੂੰ ਇਸ ਕੈਦ ਕੋਠੜੀ ਦਾ ਦਰਵਾਜ਼ਾ ਖੋਹਲਿਆ ਗਿਆ ਤਾਂ ਕੇਵਲ ੨੨ ਮਰਦ ਅਤੇ ਇੱਕ ਇਸਤ੍ਰੀ ਜੀਉਂਦੇ ਨਿਕਲੇ, ਬਾਕੀ ਦੇ ਸਭ ਮਰ ਗਏ ਅਤੇ ੧੨੩ ਲੋਥਾਂ ਉਠਵਾ ਕੇ ਇੱਕ ਟੋਏ ਵਿੱਚ ਸੁਟਵਾ ਦਿੱਤੀਆਂ ਗਈਆਂ।
—:o:—
੫੭-ਪਲਾਸੀ ਦਾ ਜੁੱਧ
[ਸੰ: ੧੭੫੭ ਈ:]
੧–ਸੰ: ੧੭੫੬ ਈ: ਵਿੱਚ ਯੂਰਪ ਵਿਖੇ ਫੇਰ ਅੰਗ੍ਰੇਜ਼ਾਂ ਅਤੇ ਫ੍ਰਾਂਸੀਆਂ ਵਿੱਚ ਜੁੱਧ ਛਿੜ ਪਿਆ। ਇਸਤੋਂ ਥੋੜਾ ਹੀ ਚਿਰ ਪਹਿਲਾਂ ਈਸ੍ਟ ਇੰਡੀਆ