(੫੨੮)
ਕਰ ਸਕਦਾ ਸੀ, ਕਿਉਕਿ ਰੇਲ ਤਾਂ ਉੱਕੀ ਨਹੀਂ ਸੀ, ਸੜਕਾਂ ਭੀ ਘੱਟ ਸਨ, ਸਗੋਂ ਜਿਹੀਆਂ ਸੜਕਾਂ ਅੱਜ ਦਿਸਦੀਆਂ ਹਨ ਇਨ੍ਹਾਂ ਵਰਗੀ ਇੱਕ ਭੀ ਨਹੀਂ ਸੀ॥
੭–ਜਦ ਸ੍ਰਕਾਰ ਅੰਗ੍ਰੇਜ਼ੀ ਨੇ ਹਿੰਦੁਸਤਾਨ ਦਾ ਰਾਜ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਤਾਂ ਬਹੁਤ ਸਾਰੇ ਜਤਨ ਕੀਤੇ ਗਏ, ਬਹੁਤ ਸਾਰਾ ਰੁਪੱਯਾ ਖਰਚ ਕੀਤਾ ਗਿਆ, ਕਈ ਤਜਵੀਜ਼ਾਂ ਅਨੁਸਾਰ ਮੁੜ ਮੁੜ ਤਜਰਬੇ ਕੀਤੇ ਗਏ, ਕਈ ਔਕੜਾਂ ਦੇ ਪਿੱਛੋਂ ਕਾਲ ਨੂੰ ਰੋਕਣ ਦੇ ਚੰਗੇ ਢੰਗ ਕਢੇ ਗਏ, ਸਭ ਤੋਂ ਪਹਿਲਾ ਸਾਰੇ ਦੇਸ ਵਿੱਚ ਅਤੇ ਵਿਸ਼ੇਸ਼ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਰੇਲ ਬਣਾਈ ਜਿੱਥੇ ਘੱਟ ਮੀਂਹ ਪੈਂਦਾ ਸੀ, ਹੁਣ ਹਿੰਦੁਸਤਾਨ ਦੇ ਹਰੇਕ ਹਿੱਸੇ ਵਿਚ ਰੇਲ ਦਵਾਰਾ ਪਹੁੰਚ ਸਕਦੇ ਹਾਂ ਅਤੇ ਅਨਾਜ ਭੀ ਲਿਆ ਸਕਦੇ ਹਾਂ। ਕੁਝ ਚਿਰ ਹੋਇਆ ਹੈ ਕਿ ਇੱਕ ਸੂਬੇ ਵਿੱਚ ਮੀਂਹ ਨਾ ਪੈਣ ਕਰਕੇ ਖਾਣ ਲਈ ਅਨਾਜ ਨਾ ਪੈਦਾ ਹੋਇਆ, ਤਦ ਓਥੇ ਰੇਲ ਦੇ ਰਾਹੀਂ ੨੫ ਲੱਖ ਟਨ ਅਨਾਜ ਪਹੁੰਚਾ ਦਿੱਤਾ ਗਿਆ।
੮–ਦੂਜੇ ਦੇਸ ਦੇ ਵੱਡੇ ਵੱਡੇ ਇਲਾਕਿਆਂ ਵਿੱਚ ਨਹਿਰਾਂ ਨਾਲ ਭੋਆਂ ਸੰਜੀਦੀਆਂ ਹਨ, ਇਸ ਕਰਕੇ ਇਨ੍ਹਾਂ ਥਾਵਾਂ ਤੋਂ ਕਾਲ ਦਾ ਭੈ ਹਮੇਸ਼ਾ ਲਈ ਦੂਰ ਹੋ ਗਿਆ ਹੈ, ਕਿਉਂਕਿ ਭਾਵੇਂ ਮੀਹ ਪਵੇ