ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩੮)

ਵੱਧ ਵਲੈਤ (ਬ੍ਰਤਾਨੀਆ) ਨੂੰ ਜਾਂਦਾ ਹੈ, ਬਾਕੀ ਹੋਰ ਦੇਸ਼ਾਂ ਨੂੰ, ਕੁਝ ਯੂਰਪ ਵਿੱਚ ਅਤੇ ਕੁਝ ਏਸ਼ੀਆ ਵਿੱਚ।

[ਬਾਹਰ ਜਾਣ ਵਾਲ ਮਾਲ]

੬–ਜੋ ਵਸਤਾਂ ਹਿੰਦੁਸਤਾਨ ਤੋਂ ਬਾਹਰ ਜਾਂਦੀਆਂ ਹਨ ਦੋ ਪ੍ਰਕਾਰ ਦੀਆਂ ਹਨ, ਕੁਝ ਉਹ ਵਸਤਾਂ ਹਨ ਜੇਹੜੀਆਂ ਇਥੇ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਓਹ ਜਿਹੜੀਆਂ ਇਥੇ ਪੈਦਾ ਹੁੰਦੀਆਂ ਹਨ। ਇਥੇ ਪੈਦਾ ਹੋਣ ਵਾਲੀਆਂ ਵੱਡੀਆਂ ਵੱਡੀਆਂ ਵਸਤਾਂ ਇਹ ਹਨ:-ਰੂੰ, ਸਣ, ਅਨਾਜ, ਚਾਉਲ ਅਤੇ ਕਣਕ ਆਦਿਕ, ਤੇਲਦਾਰ ਬੀਜ, ਚਾਇ, ਅਫੀਮ, ਮਸਾਲੇ, ਉੱਨ, ਨੀਲ, ਦਾਲਾਂ, ਤੇਲ ਅਤੇ ਕਾਫੀ। ਜਿਹੜੀਆਂ ਵਸਤਾਂ ਹਿੰਦੁਸਤਾਨ ਵਿੱਚ ਤਿਆਰ ਹੁੰਦੀਆਂ ਹਨ ਓਹ ਇਹ ਹਨ:-ਰੂੰ ਦਾ ਸੂਤ ਅਤੇ ਕਪੜੇ, ਖੱਲਾਂ ਅਤੇ ਚਮੜੇ, ਸਣ ਦੀਆਂ ਬੋਰੀਆਂ ਅਤੇ ਲਾਖ ਦੇ ਰੰਗ।

੭–ਹਿੰਦੁਸਤਾਨ ਵਿੱਚ ਕਈ ਵਸਤਾਂ ਅਜਿਹੀਆਂ ਵੀ ਪੈਦਾ ਹੁੰਦੀਆਂ ਹਨ ਜੇਹੜੀਆਂ ਹੋਰ ਦੇਸਾਂ ਵਿੱਚ ਬਹੁਤ ਘੱਟ ਹੁੰਦੀਆਂ ਹਨ, ਇਨਾਂ ਦੀ ਸਾਰੀ ਦੁਨੀਆਂ ਨੂੰ ਲੋੜ ਹੈ, ਇਸ ਵਾਸਤੇ ਹੋਰ ਦੇਸ਼ਾਂ ਨੂੰ ਮਸੂਲੋਂ ਬਿਨਾਂ ਹੀ ਜਾਂਦੀਆਂ ਹਨ। ਜੇਹੜੀਆਂ ਪੰਜ ਵੱਡੀਆਂ ਵਸਤਾਂ ਅਰਥਾਤ ਰੂੰ, ਸਣ, ਤੇਲਦਾਰ ਬੀਜ,