( ੫੩੭)
੧–ਜਿਉਂ ਜਿਉਂ ਬੁਪਾਰ ਵਧਦਾ ਗਿਆ ਸ੍ਰਕਾਰ ਨੇ ਮਸੂਲ ਦਾਖਲਾ (ਕਸਟਮ ਡਿਉਟੀ) ਭੀ ਘਟਾ ਦਿੱਤੀ, ਪਹਿਲਾਂ ਜੋ ਮਾਲ ਬਾਹਰੋਂ ਇਸ ਦੇਸ ਵਿੱਚ ਹੈ ਆਉਂਦਾ ਸੀ ਉਸਦੀ ਕੀਮਤ ਦਾ ਵੀਹ ਰੁਪੈ ਸੈਂਕੜਾ ਮਸੂਲ ਲਿਆ ਜਾਂਦਾ ਸੀ, ਪਰ ਹੁਣ ਕੇਵਲ ਪੰਜ ਰੁਪਏ ਸੈਂਕੜਾਂ ਹੈ ਅਤੇ ਰੂੰ ਦੇ ਕਪੜਿਆਂ ਉੱਤੇ ੩½ ਸੌ ਫੀ ਸਦੀ ਟੈਕਸ ਹੈ, ਬਹੁਤ ਸਾਰੀਆਂ ਵਸਤਾਂ ਕਤਾਬਾਂ ਆਦਿਕ ਅਜਿਹੀਆਂ ਹਨ ਜਿਨ੍ਹਾਂ ਤੇ ਮਸੂਲ ਉਕਾ ਨਹੀਂ ਹੈ।
੫–ਸੰ: ੧੮੩੪ ਵਿੱਚ ਬਾਹਰੋਂ ਆਇਆ ਮਾਲ ੭ ਕਰੋੜ ਅਤੇ ਬਾਹਰ ਗਿਆ ਮਾਲ ੧੧ ਕਰੋੜ ਕੀਮਤ ਦਾ ਸੀ। ਸੰ: ੧੯੧੧ ਵਿੱਚ ਬਾਹਰੋਂ ਆਇਆ ਮਾਲ ਇੱਕ ਅਰਬ ੬੯ ਕਰੋੜ ਅਤੇ ਬਾਹਰ ਗਿਆ ਮਾਲ ਦੋ ਅਰਬ ੧੬ ਕਰੋੜ ਕੀਮਤ ਤਕ ਪਹੁੰਚ ਗਿਆ। ਸਮੁੰਦਰ ਦੇ ਰਾਹੀਂ ਜੋ ਬੁਪਾਰ ਹਿੰਦੁਸਤਾਨ ਦਾ ਹੋਰਨਾਂ ਦੇਸ਼ਾਂ ਨਾਲ ਹੁੰਦਾ ਹੈ ਉਸਦੀ ਮਿਕਦਾਰ ੫o ਵਰ੍ਹੇ ਪਹਿਲਾਂ ਨਾਲੋਂ ਹੁਣ ਨੌ ਗੁਣਾ ਵੱਧ ਹੈ, ਇਹ ਬੁਪਾਰ ਸੰਸਾਰ ਦੇ ਸਾਰੇ ਦੇਸਾਂ ਨਾਲ ਹੈ, ਦੇਸ ਵਿੱਚ ਆਉਣ ਵਾਲਾ ਮਾਲ ਅੱਧੇ ਤੋਂ ਵੱਧ ਵਲੈਤੋਂ (ਬ੍ਰਤਾਨੀਆ) ਆਉਂਦਾ ਹੈ, ਬਾਕੀ ਹੋਰ ਦੇਸ਼ਾਂ ਤੋਂ। ਬਾਹਰ ਜਾਣ ਵਾਲੇ ਮਾਲ ਦੀ ਚੁਥਈ ਤੋਂ ਕੁਝ