ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩੬)

ਨਹੀਂ ਹੋ ਸਕੀ। ਇਸੇ ਤਰਾਂ ਸਮੁੰਦਰੋਂ ਪਾਰ ਦੇ ਬੁਪਾਰ ਲਈ ਜਹਾਜ਼ਾਂ ਦੀ ਲੋੜ ਹੈ।

੩–ਪਿਛਲਿਆਂ ਸਮਿਆਂ ਵਿੱਚ ਹਿੰਦੁਸਤਾਨ ਵਿੱਚ ਬਹੁਤ ਘੱਟ ਬੰਦਰਗਾਹਾਂ ਸਨ ਅਤੇ ਜਿਹੜੀਆਂ ਸਨ ਓਹ ਚੰਗੀਆਂ ਨਹੀਂ ਸਨ, ਇਨ੍ਹਾਂ ਨੂੰ ਵਧਾ ਘਟਾ ਕੇ ਠੀਕ ਕੀਤਾ ਗਿਆ, ਹੁਣ ਜਹਾਜ਼ ਬੜੇ ਸੌਖ ਨਾਲ ਮਾਲ ਅਸਬਾਬ ਅਤੇ ਮੁਸਾਫਰ ਉਤਾਰ ਸਕਦੇ ਹਨ, ਹਿੰਦੁਸਤਾਨ ਦੀਆਂ ਵੱਡੀਆਂ ਬੰਦਰਗਾਹਾਂ ਕਲਕੱਤਾ, ਬਬਈ, ਰੰਗੂਨ, ਮਦਰਾਸ, ਕਰਾਚੀ ਅਤੇ ਚਾਟਗਾਮ ਵਿੱਚ ਹਨ, ਇਨ੍ਹਾਂ ਤੋਂ ਰੇਲ ਦੀਆਂ ਲੰਮੀਆਂ ਲੰਮੀਆ ਲੈਨਾ ਹਿੰਦੁਸਤਾਨ ਦੇ ਹਰੇਕ ਹਿੱਸੇ ਵਿੱਚ ਪਹੁੰਚਦੀਆਂ ਹਨ ਤੇ ਉਸ ਅਸਬਾਬ ਨੂੰ ਲੈ ਜਾਂਦੀਆਂ ਹਨ ਜਿਹੜਾ ਜਹਾਜ਼ਾਂ ਵਿੱਚ ਹੋਰਨਾਂ ਦੇਸ਼ਾਂ ਤੋਂ ਆਉਂਦਾ ਹੈ।

੩–ਸੰ: ੧੮੬੬ ਤੋਂ ਬੁਪਾਰ ਵਿੱਚ ਉੱਨਤੀ ਹੋਣ ਲੱਗੀ ਹੈ, ਇਸ ਵਰ੍ਹੇ ਨੈਹਰ ਸ੍ਵੇਜ਼ ਖੋਲ੍ਹੀ ਗਈ ਅਤੇ ਇਸ ਵਿੱਚੋਂ ਜਹਾਜ਼ ਲੰਘਣ ਲੱਗ ਪਏ। ਇੰਗਲੈਂਡ ਤੋਂ ਹਿੰਦੁਸਤਾਨ ਪੁੱਜਣ ਦਾ ਪੁਰਾਣਾ ਰਾਹ ਅਫਰੀਕਾ ਦੁਆਲੇ ਹੋਕੇ ਸੀ ਅਤੇ ਸਫਰ ਵਿੱਚ ੧੦੦ ਅਥਵਾ ਇਸ ਤੋਂ ਵੱਧ ਦਿਨ ਲਗਦੇ ਸਨ, ਪਰ ਹੁਣ ੧੬ ਦਿਨ ਦੇ ਲਗ ਭਗ ਲਗਦੇ ਹਨ।