ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪o)

੯–੫ਰਮ ਪ੍ਰਾਚੀਨ ਸਮੇਂ ਵਿੱਚ ਅਤੇ ਇਸ ਤੋਂ ਪਿੱਛੋਂ ਕਿਤਨੇ ਚਿਰ ਤੀਕ ਜਿਨ੍ਹਾਂ ਵਸਤਾਂ ਦੀ ਹਿੰਦੁਸਤਾਨ ਵਿਚ ਲੋੜ ਪੈਂਦੀ ਸੀ ਉਹ ਇੱਥੇ ਹੀ ਬਣਦੀਆਂ ਸਨ। ਹਰੇਕ ਪਿੰਡ ਦੀ ਆਪਣੀ ਫਸਲ ਅਤੇ ਆਪਣੇ ਹੀ ਕਮਾਮੀ ਲੋਕ ਸਨ, ਫ਼ੇਰ ਓਹ ਸਮਾਂ ਆਇਆ ਕਿ ਲੋਕਾਂ ਦੀ ਵਰਤੋਂ ਦੀਆਂ ਵਸਤਾਂ ਹੋਰਨਾਂ ਦੇਸ਼ਾਂ ਤੋਂ ਆਉਣ ਲੱਗੀਆਂ, ਪਰ ਓਹ ਸਮਾਂ ਨੇੜੇ ਆ ਰਿਹਾ ਹੈ ਜਦ ਇਸ ਦੇਸ ਦੀਆਂ ਲੋੜੀਂਦੀਆਂ ਵਸਤਾਂ ਇੱਥੇ ਹੀ ਬਣਨਗੀਆਂ। ਸ਼ੈਹਰਾਂ ਵਿਚ ਵੱਡੇ ੨ ਕਾਰਖਾਨੇ ਖੁੱਲ੍ਹ ਰਹੇ ਹਨ, ਬੰਬਈ ਅਤੇ ਕਲਕੱਤੇ ਵਿੱਚ ਰੂੰ ਦੇ ਪੁਤਲੀ ਘਰ ਬਣ ਗਏ ਹਨ, ਇਸ ਵੇਲੇ ਕਪਾਹ, ਰੇਸ਼ਮ, ਸਣ, ਕੱਚੀਆਂ ਖੱਲਾਂ, ਚਮੜਾ ਅਤੇ ਲੱਕੜੀ ਹਿੰਦੁਸਤਾਨ, ਵਿਚੋਂ ਯੂਰਪ ਵਿਚ ਜਾਂਦੀਆਂ ਹਨ, ਓਥੇ ਸਿਆਣੇ ਕਾਰੀਗਰ ਅਸਬਾਬ ਤ੍ਯਾਰ ਕਰਕੇ ਫੇਰ ਹਿੰਦੁਸਤਾਨ ਵਿੱਚ ਭੇਜ ਦਿੰਦੇ ਹਨ। ਜੇਕਰ ਇਸ ਦੇਸ ਦੇ ਕਾਰੀਗਰ ਭੀ ਹੁਸ਼ਿਆਰ ਹੁੰਦੇ ਅਤੇ ਮੇਹਨਤ ਕਰਦੇ ਤਾਂ ਇਹ ਸਭ ਵਸਤਾਂ ਇੱਥੇ ਹੀ ਬਣ ਸਕਦੀਆਂ ਸਨ। ਸ੍ਰਕਾਰ ਹੁਣ ਕੁਮਾਮ ਅਤੇ ਦਸਤਕਾਰੀ ਸਿਖਾਉਣ ਲਈ ਕਈ ਥਾਵਾਂ ਉੱਤੇ ਸ੍ਕੂਲ ਖੋਲ੍ਹ ਰਹੀ ਹੈ ਤਾਂ ਕਿ ਇੱਥੋਂ ਦੇ ਕਾਰੀਗਰ ਹੀ ਹਰੇਕ ਪ੍ਰਕਾਰ ਦੇ ਸਾਮਾਨ ਬਣੌਣੇ ਸਿੱਖ ਜਾਣ।