ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫੭)

੫–ਚਾਰ ਸੂਬਿਆਂ ਅਰਥਾਤ (੧) ਸੰਮਿਲਤ ਸੂਬੇ (੨) ਪੰਜਾਬ (੩ ਬਿਹਾਰ ਤੇ ਓੜੀਸ਼ਾ, ਅਤੇ (੪) ਬਰਮਾਂ ਵਿਚ ਵਡਾ ਹਾਕਮ ਲਫਰੰਟ ਗਵਰਨਰ ਹੈ, ਜਿਸਨੂੰ ਵੈਸਰਾਇ ਸਾਹਿਬ ਹਿੰਦੁਸਤਾਨ ਦੇ ਅਫਸਰਾਂ ਵਿੱਚੋਂ ਨੀਯਤ ਕਰਦੇ ਹਨ, ਉਹ ਪੰਜ ਵਰ੍ਹੇ ਤਕ ਪ੍ਰਬੰਧ ਕਰਦਾ ਹੈ, ਇਨਾਂ ਵਿੱਚੋਂ ਕਈਆਂ ਦੀ ਸਹਾਇਤਾ ਲਈ ਨਿੱਕੀ ਜਹੀ ਪ੍ਰਬੰਧਕ ਕੌਸਲ ਭੀ ਹੈ ਅਤੇ ਕਾਨੂੰਨ ਬਣੌਣ ਵਾਲੀ (ਲੈਜਿਸ ਲੇਟਿਵ) ਕੌਂਸਲ ਸਾਰਿਆਂ ਸੂਬਿਆਂ ਵਿੱਚ ਹੈ।

੬–ਬਾਕੀ ਸੂਬੇ ਜੋ ਅਕਾਰ ਵਿਚ ਛੋਟੇ ਹਨ ਚੀਫ਼ ਕਮਿਸ਼ਨਰ ਦੇ ਅਧੀਨ ਹਨ, ਇਨ੍ਹਾਂ ਵਿਚ ਕੌਂਸਲ ਨਹੀਂ, ਉਹ ਸਿੱਧੇ ਗਵਰਨਰ ਜਨਰਲ ਦੇ ਅਧੀਨ ਹਨ।

੭–ਹਰ ਸੂਬਾ ਜ਼ਿਲਿਆਂ ਵਿਚ ਵੰਡਿਆ ਹੋਇਆ ਹੈ, ਇਸ ਤਰਾਂ ਬ੍ਰਿਟਿਸ਼ ਇੰਡੀਆ ਦੇ ੨੬੭ ਜ਼ਿਲ੍ਹੇ ਹਨ, ਹਰੇਕ ਜ਼ਿਲਾ ਹਰ ਪ੍ਰਕਾਰ ਪੂਰਨ ਹੁੰਦਾ ਹੈ ਅਤੇ ਜਿਹਾ ਇਕ ਜ਼ਿਲ੍ਹੇ ਦਾ ਪ੍ਰਬੰਧ ਹੈ ਉਹੋ ਜਿਹਾ ਸਭ ਦਾ ਹੈ, ਇੱਕੋ ਪ੍ਰਕਾਰ ਦੇ ਅਫਸਰ ਅਤੇ ਇੱਕੋ ਨਿਯਮ ਵਰਤੇ ਜਾਂਦੇ ਹਨ, ਕਈ ਜ਼ਿਲ੍ਹੇ ਤਾਂ ਬਹੁਤ ਵੱਡੇ ਹਨ ਪਰ ਉਨ੍ਹਾਂ ਵਿਚ, ਵੱਸੋਂ ਘੱਟ ਹੈ, ਜ਼ਿਲੇਵਾਰ ਵੱਸੋਂ ਦੀ ਗਿਣਤੀ ਦਸ ਤੋਂ ਪੰਦਰਾਂ ਲਖ ਤਕ ਹੁੰਦੀ ਹੈ।